ਦਮਦਮੀ ਟਕਸਾਲ ਵੱਲੋਂ ਖ਼ਾਲਸਾ ਕਾਲਜ 'ਚ ਕਰਵਾਇਆ ਗਿਆ ਅੰਤਰਾਸ਼ਟਰੀ ਸੈਮੀਨਾਰ - giani harnam singh khalsa
ਦਮਦਮੀ ਟਕਸਾਲ ਵੱਲੋਂ ਟਕਸਾਲ ਦੇ ਮੌਜੂਦ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਸਥਾਪਨਾ ਦਾ ਅਰਧ ਸ਼ਤਾਬਦੀ ਮੌਕੇ ਟਕਸਾਲ ਦੇ ਤਿੰਨ ਮੁਖੀਆਂ ਨੂੰ ਸਮਰਪਿਤ ਅੰਤਰ-ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਦਮਦਮੀ ਟਕਸਾਲ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਨੂੰ ਮੂਰਤੀਮਾਨ ਕਰਨ ਵਾਲੀ ਜੀਵਨ ਜਾਂਚ ਦੀ ਤਰਜ਼ਮਾਨੀ ਕਰਦੀ ਹੈ।ਸੈਮੀਨਾਰ ਦੇ ਮੁੱਖ ਮਹਿਮਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਦਮਦਮੀ ਟਕਸਾਲ ਦੀ ਵਿੱਦਿਆ ਨੂੰ ਦੇਣ ਸੰਬੰਧੀ ਗਲ ਕਰਦਿਆਂ ਮੁਹਾਰਨੀ ਤੋਂ ਲੈ ਕੇ ਭਾਸ਼ਾ ਦੀ ਸ਼ੁੱਧਤਾ, ਸਪੱਸ਼ਟਤਾ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਬਹੁ-ਗਿਣਤੀ ਸਿੰਘ ਸਾਹਿਬਾਨ ਦਮਦਮੀ ਟਕਸਾਲ ਦੇ ਵਿਦਿਆਰਥੀ ਰਹੇ ਹਨ।