ਸੜਕ ਬਣਾਉਣ ਸਮੇਂ ਕਾਰੀਗਰਾਂ ਦੀ ਅਣਗਹਿਲੀ ਨਾਲ ਨੁਕਸਾਨਿਆ ਘਰ - ਸੜਕ ਦੀ ਮਜ਼ਬੂਤੀ ਲਈ ਵਾਈਬਰੇਟਰ ਮਸ਼ੀਨ
ਰਾਏਕੋਟ: ਹਲਵਾਰਾ ਵਿਖੇ ਨਵੇਂ ਬਣ ਰਹੇ ਕੌੰਮਾਂਤਰੀ ਹਵਾਈ ਅੱਡੇ ਲਈ ਸੜਕ ਨਿਰਮਾਣ ਸਮੇਂ ਕਾਰੀਗਰਾਂ ਦੀ ਅਣਗਹਿਲੀ ਕਾਰਨ ਪਿੰਡ ਐਤੀਆਣਾ ਦੇ ਬਜ਼ੁਰਗ ਦਲਜੀਤ ਸਿੰਘ ਦਾ ਘਰ ਨੁਕਸਾਨਿਆ ਗਿਆ। ਸੜਕ ਦੇ ਨਿਰਮਾਣ ਸਮੇਂ ਕਾਰੀਗਰਾਂ ਵਲੋਂ ਸੜਕ ਦੀ ਮਜ਼ਬੂਤੀ ਲਈ ਵਾਈਬਰੇਟਰ ਮਸ਼ੀਨ ਚਲਾ ਦਿੱਤੀ ਗਈ, ਜਿਸ ਨਾਲ ਦਲਜੀਤ ਸਿੰਘ ਦੇ ਘਰ ਨੂੰ ਤਰੇੜਾਂ ਆ ਗਈਆਂ। ਇਸ ਨੂੰ ਲੈਕੇ ਪੀੜ੍ਹਤ ਪਰਿਵਾਰ ਵਲੋਂ ਕਈ ਵਾਰ ਮੁਾਅਵਜ਼ੇ ਦੀ ਮੰਗ ਕੀਤੀ ਜਾ ਚੁੱਕੀ ਹੈ, ਪਰ ਉਨ੍ਹਾਂ ਨੂੰ ਬਜਾਏ ਲਾਰਿਆਂ ਦੇ ਖ਼ਿਲਾਫ਼ ਹੱਥ ਪਰਤਣਾ ਪੈ ਰਿਹਾ ਹੈ। ਜਿਸ ਨੂੰ ਲੈਕੇ ਉਨ੍ਹਾਂ ਇਨਸਾਫ਼ ਦੀ ਮੰਗ ਕੀਤੀ ਹੈ।