ਕੇਜਰੀਵਾਲ ਦਿੱਲੀ ਵਿੱਚ ਬੈਠ ਕੇ ਵੀ ਨਹੀਂ ਕਰ ਸਕਿਆ ਸੰਸਦ ਦਾ ਘਿਰਾਓ: ਦਲਜੀਤ ਚੀਮਾ
ਰੂਪਨਗਰ: ਸ਼੍ਰੋਮਣੀ ਅਕਾਲੀ ਦਲ ਬੁਲਾਰੇ ਦਲਜੀਤ ਚੀਮਾ ਨੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਣੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਕਿਸਾਨ ਵਿਰੋਧੀ ਪਾਸ ਹੋਏ ਬਿੱਲਾਂ ਦੇ ਵਿਰੁੱਧ ਕੁਝ ਵੀ ਨਹੀਂ ਕੀਤਾ। ਵਿਰੋਧੀ ਧਿਰ ਬਿੱਲ ਪੇਸ਼ ਹੋਣ ਵੇਲੇ ਪਾਰਲੀਮੈਂਟ ਵਿੱਚ ਦਾਖਲ ਨਹੀਂ ਹੋਈ, ਸਿਰਫ ਪੰਜਾਬ ਦੇ ਐਮਪੀ ਉੱਪਰ ਹੀ ਛੱਡ ਦਿੱਤਾ ਗਿਆ ਕਿ ਇਹ ਪੰਜਾਬ ਦਾ ਮਸਲਾ ਹੈ। ਚੀਮਾ ਨੇ ਕਿਹਾ ਕਿ ਆਪ ਵਾਲੇ ਮਸਕਰੀਆਂ ਕਰਦੇ ਬਾਹਰ ਭੱਜਦੇ ਰਹੇ, ਕੇਜਰੀਵਾਲ ਦਿੱਲੀ ਵਿੱਚ ਬੈਠਾ ਪਰਲੀਮੈਂਟ ਦਾ ਘਿਰਾਓ ਨਹੀਂ ਕਰ ਸਕਿਆ। ਹੁਣ ਪੰਜਾਬ ਦਾ ਮੁੱਖ ਮੰਤਰੀ ਵੀ ਮੱਗਰਮਛ ਦੇ ਹੰਝੂ ਵਹਾ ਰਿਹਾ ਹੈ।