ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਦਲਜੀਤ ਚੀਮਾ ਨੇ ਸਾਧੇ ਨਿਸਾਨੇ
ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਦੀ ਨਰਾਜਗੀ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਪੰਜਾਬ ਕਾਂਗਰਸ ਦੀ ਕਮਾਨ ਰਵਨੀਤ ਸਿੰਘ ਬਿੱਟੂ ਨੂੰ ਜਾਂ ਫਿਰ ਕੁਲਜੀਤ ਨਾਗਰਾ ਨੂੰ ਦਿੱਤੀ ਜਾ ਸਕਦੀ ਹੈ। ਜਿਸ 'ਤੇ ਅਕਾਲੀ ਆਗੂ (Akali leaders) ਦਲਜੀਤ ਚੀਮਾ ਨੇ ਕਾਂਗਰਸ ‘ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਕਾਂਗਰਸ ਵਿੱਚ ਚੱਲ ਰਿਹਾ ਹੈ ਕਿ ਅੱਜ ਦਾ ਪ੍ਰਧਾਨ ਕੌਣ ਹੈ। ਇੰਨ੍ਹਾਂ ਦੇ ਅੱਗੇ ਵੀ ਦੋ ਤਿੰਨ ਮਹੀਨੇ ਇਸ ਤਰ੍ਹਾਂ ਹੀ ਨਿਕਲਣਗੇ ਕਿ ਹਰ ਰੋਜ਼ ਕੋਈ ਨਾ ਕੋਈ ਨਵਾਂ ਪ੍ਰਧਾਨ ਆਵੇਗਾ 'ਤੇ ਦੂਸਰੇ ਦਿਨ ਨਵਾਂ ਬਣੇਗਾ 'ਤੇ ਸਭ ਨੂੰ ਰੋਜ਼ ਫੀਲਿੰਗ ਦਿੱਤੀ ਜਾਂਦੀ ਹੈ ਕਿ ਤੁਸੀਂ ਕਾਂਗਰਸ ਦੇ ਪ੍ਰਧਾਨ ਬਣ ਸਕਦੇ ਹੋ। ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਹਾਲਤ ਵੀ ਇਨ੍ਹਾਂ ਨੇ ਪਹਿਲਾਂ ਹੀ ਬਦਤਰ ਕਰ ਦਿੱਤੀ ਹੈ, ਕਿਉਂਕਿ ਮੁੱਖ ਮੰਤਰੀ ਨੂੰ ਕੋਈ ਆਪਣਾ ਕੰਮ ਕਰਨ ਦੀ ਇਜਾਜਤ ਤਾਂ ਹੈ ਨਹੀਂ, ਉਸਨੂੰ ਸਿਰਫ ਇੱਕ ਹੈਲੀਕਾਪਟਰ ਦੇ ਰੱਖਿਆ ਹੈ ਕਿ ਜਿੱਥੇ ਵੀ ਤੁਹਾਨੂੰ ਬੁਲਾਇਆ ਜਾਵੇ ਤਾਂ ਬੱਸ ਆ ਜਾਇਓ, ਹੋਰ ਤਾਂ ਵਿਚਾਰੇ ਨੂੰ ਕੁਝ ਦਿੱਤਾ ਨਹੀਂ।