ਪੰਜਾਬ ਜਿੰਨੇ ਸਕੂਲ ਨਹੀ ਬਣਾ ਸਕੀ ਦਿੱਲੀ ਸਰਕਾਰ: ਦਲਜੀਤ ਚੀਮਾ - ਸਕੂਲ ਨਹੀ ਬਣਾ ਸਕੀ ਦਿੱਲੀ ਸਰਕਾਰ
ਰੂਪਨਗਰ: ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ ਦਲਜੀਤ ਸਿੰਘ ਚੀਮਾ ਨੇ ਦਿੱਲੀ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਮਨੀਸ਼ ਸਿਸ਼ੋਦੀਆ ਵੱਲੋਂ ਚਮਕੌਰ ਸਾਹਿਬ ਦੇ ਵਿੱਚ ਅੱਜ ਬੁੱਧਵਾਰ ਨੂੰ ਸਕੂਲਾਂ ਦੇ ਵਿੱਚ ਕੀਤੇ ਗਏ, ਇਸ ਦੌਰੇ ਸਬੰਧੀ ਬੋਲਦਿਆਂ ਡਾ ਚੀਮਾ ਨੇ ਕਿਹਾ ਕਿ ਪੰਜਾਬ ਦਾ ਦਿੱਲੀ ਦੇ ਨਾਲ ਕਿਸੇ ਤਰੀਕੇ ਦੇ ਨਾਲ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਸਿਸ਼ੋਦੀਆ ਦੱਸਣ ਕਿ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਪੰਜਾਬ ਜਿੰਨੇ ਸਕੂਲ ਬਣਾ ਸਕੀ ਹੈ ??