ਕੇਜਰੀਵਾਲ ਕੋਲ ਆਪਣੀ ਪਾਰਟੀ ਦੀ ਨਹੀ ਗਾਰੰਟੀ, ਦੇ ਰਹੇ ਨਵੀਂ ਗਾਰੰਟੀਆਂ: ਦਲਜੀਤ ਚੀਮਾ - Daljit Cheema
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਚੀਮਾ ਨੇ ਕਿਹਾ ਕਿ 2017 'ਚ 'ਆਪ' ਦੇ 20 ਵਿਧਾਇਕ ਬਣੇ, ਜਿਨ੍ਹਾਂ 'ਚੋਂ 11 ਕਾਂਗਰਸ 'ਚ ਚਲੇ ਗਏ। ਇਸ ਲਈ ਅਰਵਿੰਦ ਕੇਜਰੀਵਾਲ ਕੋਲ ਆਪਣੀ ਅਤੇ ਆਪਣੀ ਪਾਰਟੀ ਦੀ ਕੋਈ ਗਾਰੰਟੀ ਨਹੀਂ ਹੈ, ਫਿਰ ਉਹ ਪੰਜਾਬ ਦੇ ਲੋਕਾਂ ਨੂੰ ਨਵੀਂ ਗਾਰੰਟੀ ਕਿਉਂ ਦੇ ਰਹੇ ਹਨ। ਆਪ ਨੂੰ ਹੁਣ ਮੁੱਖ ਮੰਤਰੀ ਦਾ ਚਿਹਰਾ ਦੇਣ ਦੀ ਲੋੜ ਨਹੀਂ ਹੈ। ਕਾਂਗਰਸ ਨੇ ਮੁੱਖ ਮੰਤਰੀ ਅਤੇ ਪ੍ਰਧਾਨ ਵੀ ਬਦਲ ਦਿੱਤੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਹਾਰ ਤੈਅ ਹੈ। ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਪਤਾ ਹੈ ਕਿ ਉਨ੍ਹਾਂ ਨੇ ਸਾਢੇ ਚਾਰ ਸਾਲਾਂ ਤੋਂ ਕੁਝ ਨਹੀਂ ਕੀਤਾ, ਇਸ ਲਈ ਹੁਣ ਉਹ ਮਰਨ ਵਰਤ ਰੱਖਣ ਦੀ ਧਮਕੀ ਦੇ ਕੇ ਝੂਠਾ ਕੇਸ ਦਰਜ ਕਰਵਾਉਣਾ ਚਾਹੁੰਦੇ ਹਨ।