ਕਸਬਾ ਭਰਾਲ ਪਿੰਡ ਦੇ ਇਕ ਦਲਿਤ ਬਜ਼ੁਰਗ ਨੂੰ ਅੱਗ ਚ ਝੁਲਸਾਉਣ ਦਾ ਆਰੋਪ - ਦਲਿਤ ਬਜ਼ੁਰਗ
ਮਲੇਰਕੋਟਲਾ: ਥਾਣਾ ਸੰਦੌੜ ਅਧੀਨ ਪੈਂਦੇ ਪਿੰਡ ਕਸਬਾ ਭਰਾਲ ਵਿਖੇ ਇਥੇ ਦੇ ਵਿਅਕਤੀਆਂ ਵੱਲੋਂ ਦਲਿਤ ਬਜ਼ੁਰਗ ਦੀ ਕੁੱਲੀ ਨੂੰ ਅੱਗ ਲਗਾਉਣ ਦੀ ਖ਼ਬਰ ਸਾਹਮਣੇ ਆਈ ਹੈ। ਕੁੱਲੀ ਵਿੱਚ ਲੱਗੀ ਅੱਗ ਨੂੰ ਬੁਝਾਉਣ ਦੇ ਚੱਕਰ ਵਿੱਚ ਦਲਿਤ ਅੱਗ ਵਿੱਚ ਕੁੱਦ ਪਿਆ। ਅੱਗ ਵਿੱਚ ਜਾਣ ਨਾਲ ਉਸ ਦਾ ਸਰੀਰ ਝੁਲਸ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਪੀੜਤ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੁਝ ਵਿਅਕਤੀ ਉਨ੍ਹਾਂ ਦੇ ਘਰ ਵਿੱਚ ਡੰਡੇ ਸਮੇਤ ਆਏ ਹਨ ਜਿਸ ਤੋਂ ਬਾਅਦ ਉਹ ਘਰ ਪੁੱਜੇ। ਉਨ੍ਹਾਂ ਨੇ ਕਿਹਾ ਘਰ ਪਹੁੰਚਣ ਉੱਤੇ ਉਹ ਵਿਅਕਤੀ ਉਨ੍ਹਾਂ ਦੇ ਡੰਗਰਾਂ ਨੂੰ ਮਾਰ ਰਹੇ ਸੀ ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਤੂੜੀ ਨੂੰ ਅੱਗ ਲੱਗਾ ਦਿੱਤੀ। ਜਿਸ ਨੂੰ ਬੁਝਾਉਣ ਲਈ ਉਹ ਅੱਗ ਵਿੱਚ ਕੁੱਦ ਪਏ।