ਦਲਿਤ ਕੌਂਸਲਰ ਨੂੰ ਬਣਾਇਆ ਜਾਵੇ ਨਗਰ ਕੌਂਸਲ ਦਾ ਪ੍ਰਧਾਨ: ਹਨੀ ਫੱਤਣਵਾਲਾ - ਦਲਿਤ ਕੌਂਸਲਰ ਨੂੰ ਬਣਾਇਆ ਜਾਵੇ
ਸ੍ਰੀ ਮੁਕਤਸਰ ਸਾਹਿਬ: ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਕਾਂਗਰਸੀ ਆਗੂ ਹਨੀ ਫੱਤਣਵਾਲਾ ਨੇ ਐਸਸੀਬੀਸੀ ਕੌਂਸਲਰਾਂ ਨੂੰ ਨਾਲ ਲੈ ਕੇ ਨਗਰ ਕੌਂਸਲ ਦਾ ਪ੍ਰਧਾਨ ਐਸਸੀ ਜਾਂ ਬੀਸੀ ਕੌਂਸਲਰ ਨੂੰ ਬਣਾਉਣ ਦੀ ਵਕਾਲਤ ਕੀਤੀ ਹੈ। ਹਨੀ ਫੱਤਣਵਾਲਾ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਨਗਰ ਕੌਂਸਲ ਦੀ ਪ੍ਰਧਾਨਗੀ ਜੇਕਰ ਜਨਰਲ ਵਰਗ ਨੂੰ ਦਿੱਤੀ ਜਾਂਦੀ ਅਤੇ ਬਹੁਤ ਸਾਰੇ ਦਿੱਗਜ ਦਾਅਵੇਦਾਰ ਹਨ ਅਜਿਹੇ ਵਿੱਚ ਹਰ ਛੇ ਮਹੀਨੇ ਬਾਅਦ ਨਗਰ ਕੌਂਸਲ ਦਾ ਪ੍ਰਧਾਨ ਬਦਲਣ ਦੀ ਨੌਬਤ ਆ ਸਕਦੀ ਹੈ, ਜੋ ਬੀਤੇ ਸਮੇਂ ਦੌਰਾਨ ਕਾਂਗਰਸ ਨਾਲ ਹੋਇਆ ਵੀ ਹੈ। ਅਜਿਹੇ ਵਿੱਚ ਇਸ ਵਾਰ ਨਗਰ ਕੌਂਸਲ ਦਾ ਪ੍ਰਧਾਨ ਐਸਸੀ ਜਾਂ ਬੀਸੀ ਵਰਗ ਨਾਲ ਸਬੰਧਿਤ ਬਣਨਾ ਚਾਹੀਦਾ।