ਜਬਰ ਜਨਾਹ ਦੀ ਸ਼ਿਕਾਰ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਦਲਿਤ ਭਾਈਚਾਰੇ ਨੇ ਅਮਲੋਹ ਵਿੱਚ ਕੱਢਿਆ ਕੈਂਡਲ ਮਾਰਚ - ਜਬਰ ਜਨਾਹ
ਸ੍ਰੀ ਫ਼ਤਿਹਗੜ੍ਹ ਸਾਹਿਬ: ਹਲਕਾ ਅਮਲੋਹ ਵਿੱਚ ਦਲਿਤ ਭਾਈਚਾਰੇ ਵੱਲੋਂ ਬੀਤੀ ਰਾਤ ਨੂੰ ਕੈਂਡਲ ਮਾਰਚ ਕੱਢਿਆ ਗਿਆ। ਇਹ ਕੈਂਡਲ ਮਾਰਚ ਹਾਥਰਸ ਜ਼ਿਲ੍ਹੇ ਦੇ ਚੰਦਪਾ ਇਲਾਕੇ ਵਿੱਚ ਸਮੂਹਿਕ ਜਬਰ ਜਨਾਹ ਦੀ ਸ਼ਿਕਾਰ ਹੋਈ ਪੀੜਤਾ ਨੂੰ ਇਨਸਾਫ਼ ਦਵਾਉਣ ਲਈ ਕੀਤਾ ਗਿਆ। ਲਾਲ ਚੰਦ ਬੈਂਸ ਨੇ ਕਿਹਾ ਕਿ ਜੋ ਯੂਪੀ ਵਿੱਚ ਦਲਿਤ ਵਰਗ ਦੀ ਕੁੜੀ ਨਾਲ ਜਬਰ ਜਨਾਹ ਦੀ ਘਟਨਾ ਹੋਈ ਹੈ। ਇਹ ਬਹੁਤ ਹੀ ਮੰਦਭਾਗੀ ਹੈ। ਉਨ੍ਹਾਂ ਨੇ ਸਰਕਾਰ ਨੂੰ ਮੰਗ ਕੀਤੀ ਕਿ ਜਬਰ ਜਨਾਹ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਤੇ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ।