ਦਲਿਤ ਭਾਈਚਾਰੇ ਨੇ ਮੋਦੀ ਦਾ ਪੁਤਲਾ ਸਾੜ, ਕੀਤਾ ਨਾਗਰਿਕਤਾ ਕਾਨੂੰਨ ਦਾ ਵਿਰੋਧ
ਸੰਗਰੂਰ ਦੇ ਮਲੇਰਕੋਟਲਾ ਜ਼ਿਲ੍ਹੇ 'ਚ ਨਾਗਰਿਕਤਾ ਕਾਨੂੰਨ ਤੇ ਮੁਸਲਿਮ, ਸਿੱਖ, ਹਿੰਦੂ ਦਲਿਤ ਭਾਈਚਾਰੇ ਅਤੇ ਸੀ.ਪੀ.ਆਈ.ਐਮ ਨੇ ਇੱਕਠੇ ਹੋ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਨਾਗਰਿਕਤਾ ਕਾਨੂੰਨ ਨੂੰ ਵਾਪਿਸ ਲਿਆ ਜਾਵੇ ਜਾਂ ਉਸ ਨੂੰ ਰੱਦ ਕੀਤਾ ਜਾਵੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦ ਤੱਕ ਨਾਗਰਿਕਤਾ ਕਾਨੂੰਨ ਵਾਪਿਸ ਨਹੀਂ ਲਿਆ ਜਾਵੇਗਾ, ਤਦ ਤੱਕ ਇਹ ਸੰਘਰਸ਼ ਚੱਲਦਾ ਰਹੇਗਾ।