ਦੁੱਧ ਦਾ ਮੁੱਲ ਵਧਾਉਣ ਨੂੰ ਲੈ ਕੇ ਕਿਸਾਨਾਂ ਵੱਲੋਂ ਹੜਤਾਲ - dairy farmers protest in amritsar
ਅੰਮ੍ਰਿਤਸਰ: ਦੁੱਧ ਦਾ ਮੁੱਲ ਵਧਾਉਣ ਨੂੰ ਲੈ ਕੇ ਦੁੱਧ ਵਾਲਿਆਂ ਨੇ ਹੜਤਾਲ ਕਰ ਦਿੱਤੀ ਹੈ। ਦੁੱਧ ਵਾਲਿਆਂ ਦੀ ਮੰਗ ਹੈ ਕਿ ਦੁੱਧ ਦਾ ਮੁੱਲ 40 ਰੁਪਏ ਦੀ ਥਾਂ 50 ਰੁਪਏ ਕਰ ਦਿੱਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਪੁਰਾਣੇ ਮੁੱਲ ਨਾਲ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਮੁਨਾਫ਼ਾ ਨਹੀਂ ਹੋ ਰਿਹਾ। ਜ਼ਿਕਰਯੋਗ ਹੈ ਕਿ ਆਪਣੀ ਇਸ ਮੰਗ ਦੇ ਚਲਦਿਆਂ ਦੁੱਧ ਵਾਲਿਆਂ ਨੇ ਡੇਰੀਆਂ ਅਤੇ ਹਲਵਾਈਆਂ ਨੂੰ ਦੁੱਧ ਪਾਉਣਾ ਬੰਦ ਕਰ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਸ਼ੂਆਂ ਨੂੰ ਪਾਲਣ ਲਈ ਚਾਰਾ ਮਹਿੰਗੇ ਰੇਟਾਂ ਤੇ ਮਿਲਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਦੁੱਧ ਤੋਂ ਕੋਈ ਬਚਤ ਨਹੀਂ ਹੋ ਰਹੀ। ਦੱਸਣਯੋਗ ਹੈ ਕਿ ਡੇਅਰੀ ਵਾਲੇ60 ਕਿੱਲੋ ਦੇ ਹਿਸਾਬ ਨਾਲ ਦੁੱਧ ਬੇਚਦੇ ਹਨ ਜੋ ਕਿ ਦੁੱਧ ਵਾਲਿਆਂ ਤੋਂ ਕੀਤੇ ਮਹਿੰਗਾ ਹੈ। ਦੁੱਧ ਵਾਲਿਆਂ ਦੀ ਸਰਕਾਰ ਤੋਂ ਮੰਗ ਹੈ ਕਿ ਸਰਕਾਰ ਉਨ੍ਹਾਂ ਦੇ ਦੁੱਧ ਦਾ ਬਣਦਾ ਰੇਟ ਦੇਵੇ ਤਾਂ ਜੋ ਉਨ੍ਹਾਂ ਦਾ ਖ਼ਰਚਾ ਸਹੀ ਢੰਗ ਨਾਲ ਚੱਲ ਸਕੇ।