ਤੇਜ਼ ਹਨੇਰੀ ਕਾਰਨ ਡੇਅਰੀ ਫਾਰਮ ਦਾ ਡਿੱਗਿਆ ਸ਼ੈਡ, ਇੱਕ ਗਾਂ ਦੀ ਮੌਤ, 25 ਪਸ਼ੂ ਜ਼ਖ਼ਮੀ - 25 ਪਸ਼ੂ ਜ਼ਖਮੀ
ਫ਼ਤਹਿਗੜ੍ਹ ਸਾਹਿਬ: ਬੀਤੀ ਰਾਤ ਚੱਲੀ ਤੇਜ਼ ਹਨੇਰੀ ਅਤੇ ਮੀਂਹ ਦੇ ਕਾਰਨ ਕਈ ਜਗ੍ਹਾ ਨੁਕਸਾਨ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਹਨੇਰੀ ਕਾਰਨ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਦੇ ਪਨਾਗ ਡੇਅਰੀ ਫਾਰਮ ਦਾ ਸ਼ੈੱਡ ਡਿੱਗ ਗਿਆ। ਜਿਸ ਕਾਰਨ ਡੇਅਰੀ ਫਾਰਮ ਦੀ ਇੱਕ ਗਾਂ ਦੀ ਮੌਤ ਹੋ ਗਈ ਜਦੋਂ ਕਿ 25 ਦੇ ਕਰੀਬ ਪਸ਼ੂ ਜ਼ਖ਼ਮੀ ਹੋ ਗਏ। ਪਨਾਗ ਡੇਅਰੀ ਫਾਰਮ ਦੇ ਮਾਲਕ ਅਮਰ ਸਿੰਘ ਨੇ ਕਿਹਾ ਕਿ ਸ਼ੈੱਡ ਦੇ ਡਿਗਣ ਨਾਲ ਉਨ੍ਹਾਂ ਦਾ 10 ਲੱਖ ਦੇ ਕਰੀਬ ਨੁਕਸਾਨ ਹੋ ਗਿਆ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਮਾਲੀ ਮੱਦਦ ਕੀਤੀ ਜਾਵੇ ਤਾਂ ਜੋ ਆਪਣਾ ਕੰਮ ਫਿਰ ਤੋਂ ਸ਼ੁਰੂ ਕਰ ਸਕਣ।