ਸਿਲੰਡਰ ਫਟਣ ਕਾਰਨ ਜ਼ੋਰਦਾਰ ਧਮਾਕਾ, ਜਾਨੀ ਨੁਕਸਾਨ ਤੋਂ ਬਚਾਅ - ਸਿਲੰਡਰ
ਜਲੰਧਰ: ਸ਼ਹਿਰ ਦੇ ਗੁਰੂ ਤੇਗ ਬਹਾਦੁਰ ਨਗਰ ’ਚ ਬੀਤ੍ਹੀ ਕੱਲ ਸੁਵਖਤੇ ਹੀ ਇੱਕ ਕੋਠੀ ਵਿੱਚ ਭਿਆਨਕ ਅੱਗ ਲੱਗ ਗਈ। ਮਕਾਨ ਮਾਲਕ ਵਿਜੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਰਸੋਈ ਵਿਚੋਂ ਧੂੰਆਂ ਨਿਕਲਦਾ ਨਜ਼ਰ ਆ ਰਿਹਾ ਸੀ। ਧੂੰਆਂ ਨਿਕਲਦਾ ਵੇਖ ਉਹ ਗੁਆਢੀਆਂ ਦੀ ਛੱਤ ’ਤੇ ਗਏ ਤਾਂ ਇੰਨੇ ਵਿੱਚ ਹੀ ਅੱਗ ਉਨ੍ਹਾਂ ਦੇ ਸਾਰੇ ਘਰ ਵਿੱਚ ਫੈਲ ਗਈ। ਕੁਝ ਦੇਰ ਬਾਅਦ ਰਸੋਈ ਵਿੱਚ ਪਏ ਗੈਸ ਸਿਲੰਡਰ ਫਟਣ ਕਾਰਨ ਧਮਾਕਾ ਹੋ ਗਿਆ ਤੇ ਅੱਗ ਭਿਆਨਕ ਰੂਪ ਧਾਰਨ ਕਰ ਗਈ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਕਾਰਨ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਂ ’ਤੇ ਨਹੀਂ ਪਹੁੰਚ ਪਾਈਆਂ ਜਿਸ ਕਾਰਨ ਘਰ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ।