ਸਿਲੰਡਰ ਫਟਣ ਨਾਲ ਫਰਨੀਚਰ ਦੀ ਦੁਕਾਨ ਸੜ ਕੇ ਹੋਈ ਸੁਆਹ - ਸਿਲੰਡਰ ਫਟਣ ਨਾਲ ਹੋਇਆ ਧਮਾਕਾ
ਲੁਧਿਆਣਾ ਦੇ ਤਾਜਪੁਰ ਰੋਡ ਤੇ ਸਥਿਤ ਗੁਰੂ ਅਰਜਨ ਦੇਵ ਨਗਰ 'ਚ ਸਿਲੰਡਰ ਫਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਧਮਾਕਾ ਲੱਕੜੀ ਦਾ ਫਰਨੀਚਰ ਤਿਆਰ ਕਰਨ ਵਾਲੀ ਦੁਕਾਨ ਵਿੱਚ ਅੱਗ ਲੱਗਣ ਕਰ ਕੇ ਹੋਇਆ ਹੈ। ਇਸ ਅੱਗ ਨੇ ਦੁਕਾਨ ਦੇ ਨੇੜੇ ਮੌਜੂਦ ਦੋ ਝੁੱਗੀਆਂ ਵੀ ਇਸ ਦੀ ਲਪੇਟ ਵਿੱਚ ਆ ਗਈਆਂ। ਇਸ ਦੌਰਾਨ ਝੁੱਗੀਆਂ 'ਚ ਪਏ ਸਿਲੰਡਰ ਅੱਗ ਦੀ ਲਪੇਟ ਵਿੱਚ ਆਉਣ ਕਰ ਕੇ ਫਟ ਗਿਆ। ਅੱਗ ਬੁਝਾਊ ਅਮਲੇ ਦੀਆਂ 15 ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਕੜੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ।