ਭਗਤ ਸਿੰਘ ਦੇ 112ਵੇਂ ਜਨਮਦਿਨ ਨੂੰ ਸਮਰਪਿਤ ਨਸ਼ਿਆਂ ਵਿਰੁੱਧ ਕੱਢੀ ਗਈ ਸਾਈਕਲ ਰੈਲੀ - rally against drugs
ਜਲੰਧਰ: ਸ਼ਹੀਦ ਭਗਤ ਸਿੰਘ ਦੇ 112ਵੇਂ ਜਨਮਦਿਨ ਨੂੰ ਸਮਰਪਿਤ ਏਕਨੂਰ ਵੈਲਫੇਅਰ ਸੋਸਾਇਟੀ ਵੱਲੋਂ ਨਸ਼ਿਆਂ ਵਿਰੁੱਧ ਸਾਇਕਲ ਰੈਲੀ ਕੱਢੀ ਗਈ। ਇਸ ਰੈਲੀ ਨੂੰ ਹਰੀ ਝੰਡੀ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਤੇ ਪੰਜਾਬ ਦੇ ਮਸ਼ਹੂਰ ਗਾਇਕ ਕਲੇਰ ਕੰਠ ਤੇ ਮੰਗੀ ਮਾਹਲ ਨੇ ਦਿੱਤੀ। ਇਹ ਰੈਲੀ ਜਲੰਧਰ ਦੀ 120 ਫੁੱਟ ਲੰਮੀ ਸੜਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਹੁੰਦੀ ਹੋਈ ਵਾਪਸ ਪਹੁੰਚੀ। ਗੱਲਬਾਤ ਕਰਦਿਆਂ ਪੰਜਾਬ ਦੇ ਨਾਮੀ ਗਾਇਕ ਕਲੇਰ ਕੰਠ ਨੇ ਕਿਹਾ ਭਗਤ ਸਿੰਘ ਦੀ ਇਸ ਸੋਚ ਨੂੰ ਪੂਰਾ ਕਰਨ ਲਈ ਤੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਮਕਸਦ ਨਾਲ ਏਕਨੂਰ ਵੈਲਫੇਅਰ ਸੋਸਾਇਟੀ ਵੱਲੋਂ ਚੁੱਕਿਆ ਗਿਆ ਕਦਮ ਸ਼ਲਾਘਾਯੋਗ ਹੈ ਅਤੇ ਮੀਡੀਆ ਰਾਹੀਂ ਹਰ ਨੌਜਵਾਨ ਨੂੰ ਭਗਤ ਸਿੰਘ ਦੇ ਰਾਹਾਂ 'ਤੇ ਚੱਲਣ ਦੀ ਗੱਲ ਵੀ ਆਖੀ।
Last Updated : Sep 28, 2019, 9:12 PM IST