International Anti Drug Day ਮੌਕੇ ਪੁਲਿਸ ਨੇ ਕੱਢੀ ਸਾਈਕਲ ਰੈਲੀ - ਪੁਲਿਸ ਨੇ ਕੱਢੀ ਸਾਈਕਲ ਰੈਲੀ
ਜਲੰਧਰ: ਪੂਰੀ ਦੁਨੀਆ ’ਚ ਕੌਮਾਂਤਰੀ ਡਰੱਗਜ਼ ਵਿਰੋਧੀ ਡੇਅ ਮਨਾਇਆ ਜਾ ਰਿਹਾ ਹੈ। ਇਸਦੇ ਚੱਲਦੇ ਹੀ ਜ਼ਿਲ੍ਹੇ ਚ ਵੀ ਪੁਲਿਸ ਪ੍ਰਸ਼ਾਸਨ ਨੇ ਆਮ ਲੋਕਾਂ ਨਾਲ ਮਿਲ ਕੇ ਸਾਈਕਲ ਰੈਲੀ ਕੱਢੀ। ਇਸ ਰੈਲੀ ਨੂੰ ਐੱਸਐੱਸਪੀ ਨਵੀਨ ਸਿੰਗਲਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਸਾਈਕਲ ਰੈਲੀ ਕਰਤਾਰਪੁਰ ਤੋਂ ਹੁੰਦੀ ਹੋਈ ਨੇੜੇ ਦੇ ਇਲਾਕਿਆਂ ਚ ਗਈ ਅਤੇ ਵਾਪਸ ਕਰਤਾਰਪੁਰ ਵਿਖੇ ਪਹੁੰਚੀ। ਇਸ ਦੌਰਾਨ ਡੀਐੱਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਇਸ ਰੈਲੀ ਰਾਹੀ ਲੋਕਾਂ ਨੂੰ ਸੰਦੇਸ਼ ਦਿੱਤਾ ਗਿਆ ਹੈ ਕਿ ਉਨ੍ਹਾਂ ਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਨਸ਼ਾ ਤਿਆਗ ਕੇ ਆਪਣਾ ਧਿਆਨ ਸਰੀਰ ਨੂੰ ਤੰਦਰੁਸਤ ਬਣਾਉਣ ਚ ਲਗਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਲੋਕਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਜੋ ਲੋਕਾਂ ਨੂੰ ਨਸ਼ਾ ਸਪਲਾਈ ਕਰ ਨਸ਼ੇ ਦੀ ਆਦਤ ਪਾ ਰਹੇ ਹਨ।