ਰੋਪੜ ਜੇਲ੍ਹ 'ਚ ਡੌਨ ਦੀ ਆਖ਼ਰੀ ਰਾਤ ! - ਮਾਫ਼ੀਆ ਡੌਨ ਮੁਖ਼ਤਾਰ ਅੰਸਾਰੀ
ਰੋਪੜ: ਮਾਫ਼ੀਆ ਡੌਨ ਮੁਖ਼ਤਾਰ ਅੰਸਾਰੀ ਨੂੰ ਯੂਪੀ ਲੈ ਕੇ ਜਾਣ ਲਈ ਯੂਪੀ ਪੁਲਿਸ, ਰੋਪੜ ਲਈ ਸਵੇਰ ਤੋਂ ਤੁਰੀ ਹੋਈ ਹੈ, ਪਰੰਤੂ ਅਜੇ ਤੱਕ ਯੂਪੀ ਪੁਲਿਸ ਰੋਪੜ ਨਹੀਂ ਪੁੱਜੀ ਹੈ। ਉੱਤਰ ਪ੍ਰਦੇਸ਼ ਦੇ ਜਵਾਨਾਂ ਦੇ ਨਾਲ ਇੱਕ ਬਟਾਲੀਅਨ ਪੀਏਸੀ ਵੀ ਭੇਜੀ ਗਈ ਹੈ। ਪੂਰੇ ਮਿਸ਼ਨ ਨੂੰ ਲੈ ਕੇ ਪੁਲਿਸ ਗੁਪਤਤਾ ਵਰਤ ਰਹੀ ਹੈ। ਜ਼ਿਕਰਯੋਗ ਹੈ ਕਿ ਮੁਖ਼ਤਾਰ ਅੰਸਾਰੀ ਨੂੰ ਵਾਪਸ ਯੂਪੀ ਲੈ ਕੇ ਜਾਣ ਲਈ ਪੰਜਾਬ ਸਰਕਾਰ ਨੇ ਉਤਰ ਪ੍ਰਦੇਸ਼ ਸਰਕਾਰ ਨੂੰ ਇੱਕ ਚਿੱਠੀ ਵੀ ਲਿਖੀ ਸੀ।