ਚੰਡੀਗੜ੍ਹ ਸ਼ਾਂਤ, ਮੋਹਾਲੀ ਦੇ ਨਯਾ ਗਾਓਂ 'ਚ ਲੋਕ ਕਰਫਿਊ ਦੀ ਉਡਾ ਰਹੇ ਧੱਜੀਆਂ - ਕੋਰੋਨਾ ਵਾਇਰਸ
ਪੰਜਾਬ ਵਿੱਚ ਕਰਫਿਊ ਲੱਗਣ ਤੋਂ ਬਾਅਦ ਲੋਕ ਘਰਾਂ ਦੇ ਵਿੱਚ ਬੈਠੇ ਹਨ, ਉੱਥੇ ਹੀ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਪੈਂਦੇ ਨਯਾ ਗਾਓਂ ਦੇ ਬਾਜ਼ਾਰਾਂ ਵਿੱਚ ਹਾਲੇ ਵੀ ਪਰਵਾਸੀ ਆਮ ਵਾਂਗ ਹੀ ਘੁੰਮਦੇ ਹੋਏ ਨਜ਼ਰ ਆ ਰਹੇ ਹਨ। ਈਟੀਵੀ ਭਾਰਤ ਨੇ ਜਦੋਂ ਰਿਐਲਿਟੀ ਚੈੱਕ ਕੀਤਾ ਤਾਂ ਸੜਕਾਂ ਉੱਤੇ ਲੋਕ ਸਾਮਾਨ ਲੈ ਕੇ ਘਰਾਂ ਵਿੱਚ ਮੁੜ ਵਾਪਸ ਜਾਂਦੇ ਨਜ਼ਰ ਆਏ। ਮੌਕੇ 'ਤੇ ਤੈਨਾਤ ਸੈਕਟਰ 11 ਦੇ ਐਸਐਚਓ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਿਰਫ ਮੈਡੀਕਲ ਐਮਰਜੈਂਸੀ, ਕਲੈਕਟਰ, ਕਰਮਚਾਰੀਆਂ ਨੂੰ ਹੀ ਛੂਟ ਦਿੱਤੀ ਗਈ ਹੈ। ਬਾਕੀ ਪੂਰੇ ਚੰਡੀਗੜ੍ਹ ਵਿੱਚ ਲੋਕ ਉਨ੍ਹਾਂ ਦਾ ਸਹਿਯੋਗ ਦੇ ਰਹੇ ਹਨ ਅਤੇ ਸਭ ਘਰਾਂ ਦੇ ਵਿੱਚ ਹਨ।