ਕਰਫ਼ਿਊ ਕਾਰਨ ਕਣਕ ਦੀ ਵਾਢੀ ਹੋ ਰਹੀ ਪ੍ਰਭਾਵਿਤ, ਵਰਕਸ਼ਾਪਾਂ ਨਾ ਖੁੱਲ੍ਹਣ ਕਾਰਨ ਹੋਣਾ ਪੈ ਰਿਹਾ ਖੱਜਲ-ਖੁਆਰ - corona virus
ਤਲਵੰਡੀ ਸਾਬੋ: ਕੋਰੋਨਾ ਕਾਰਨ ਪੰਜਾਬ ਵਿੱਚ ਲੱਗੇ ਕਰਫਿਊ ਦੌਰਾਨ ਕਿਸਾਨਾਂ ਨੂੰ ਭਾਰੀ ਸੱਮਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਹਾੜੀ ਦੀ ਫਸਲ ਵੀ ਪੱਕ ਕੇ ਤਿਆਰ ਹੋ ਗਈ ਹੈ। ਉੱਥੇ ਹੀ ਦੂਜੇ ਪਾਸੇ ਕਿਸਾਨਾਂ ਨੂੰ ਆਪਣੀ ਮਸ਼ੀਨਰੀ ਅਤੇ ਟਰੈਕਟਰ ਆਦਿ ਠੀਕ ਕਰਵਾਉਣ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਵਰਕਸ਼ਾਪਾਂ ਦੇ ਨਾ ਖੁਲ੍ਹੇ ਹੋਣ ਕਾਰਨ ਕਿਸਾਨ ਮੁਸ਼ਕਲਾਂ ਵਿੱਚ ਘਿਰਿਆ ਹੋਇਆ ਦਿਖਾਈ ਦੇ ਰਿਹਾ ਹੈ।
Last Updated : Apr 6, 2020, 8:00 PM IST