ਕਰਫਿਊ: ਫੀਡ ਨਾ ਮਿਲਣ ਕਾਰਨ ਮਰਨ ਕੰਢੇ ਮੁਰਗੀਆਂ - ਕਰਫਿਊ ਦਾ ਪੋਲਟਰੀ ਫਾਰਮਿੰਗ ਤੇ ਅਸਰ
ਸ੍ਰੀ ਫਤਿਹਗੜ੍ਹ ਸਾਹਿਬ: ਕਰਫਿਊ ਦੌਰਾਨ ਜਿੱਥੇ ਪੂਰਾ ਜਨ ਜੀਵਨ ਪ੍ਰਭਾਵਿਤ ਹੋ ਰਿਹਾ, ਉੱਥੇ ਹੀ ਪੋਲਟਰੀ ਫਾਰਮਿੰਗ ਵਾਲਿਆਂ ਨੂੰ ਵੀ ਦੋਹਰੀ ਮਾਰ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਕਿਉਂਕਿ ਇੱਕ ਤਾਂ ਅੰਡਿਆਂ ਦੀ ਕੀਮਤ ਮਿੱਟੀ ਦੇ ਭਾਅ ਜਾ ਰਹੀ ਹੈ, ਦੂਸਰਾ ਮੁਰਗੀਆਂ ਲਈ ਫੀਡ ਨਾ ਮਿਲਣ ਕਾਰਨ ਆਉਣ ਵਾਲੇ ਸਮੇਂ ਵਿੱਚ ਮੁਰਗੀਆਂ ਦੇ ਮਰਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿਉਂਕਿ ਬਾਰਡਰ ਬੰਦ ਹੋਣ ਕਾਰਨ ਪੰਜਾਬ ਵਿੱਚ ਬਾਹਰੋਂ ਫੀਡ ਦਾਖ਼ਲ ਨਹੀਂ ਹੋ ਰਹੀ।