ਲੌਕਡਾਊਨ: ਤਰਨ ਤਾਰਨ 'ਚ ਰਾਸ਼ਨ ਸਿਰਫ਼ ਕਾਂਗਰਸੀ ਘਰਾਂ 'ਚ ਵੰਡਣ 'ਤੇ ਸਰਪੰਚ ਦਾ ਹੋਇਆ ਵਿਰੋਧ - ਤਰਨਤਾਰਨ ਕਰਫਿਊ
ਤਰਨ ਤਾਰਨ: ਕਰਫਿਊ ਦੇ ਚੱਲਦਿਆਂ ਲੋੜਵੰਦ ਲੋਕਾਂ ਲਈ ਪੰਜਾਬ ਸਰਕਾਰ ਨੇ ਸਰਪੰਚਾਂ ਨੂੰ ਰਾਸ਼ਨ ਲਈ ਫੰਡ ਜਾਰੀ ਕੀਤਾ ਹੈ, ਪਰ ਲੋਕਾਂ ਨੂੰ ਦਿੱਤੀ ਜਾਣ ਵਾਲੀ ਰਾਹਤ ਵਿੱਚ ਵੀ ਸਰਪੰਚ ਭੇਦਭਾਵ ਕਰਨ ਲੱਗ ਪਏ ਹਨ। ਅਜਿਹਾ ਹੀ ਦੇਖਣ ਨੂੰ ਮਿਲਿਆ ਪਿੰਡ ਸਭਰਾਂ ਵਿੱਚ ਜਿਥੋਂ ਦੇ ਸਰਪੰਚ ਸਰਦੂਲ ਸਿੰਘ ਵੱਲੋਂ ਕੁਝ ਰਾਸ਼ਨ ਕਿੱਟਾਂ ਪਿੰਡ ਵਿੱਚ ਵੰਡੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਆਲੂ, ਚੋਲ, ਖੰਡ ਆਦਿ ਪਾਇਆ ਹੋਇਆ ਸੀ, ਪਰ ਕਿੱਟਾਂ ਸਿਰਫ਼ ਲੋੜਵੰਦ ਕਾਂਗਰਸੀ ਪਰਿਵਾਰਾਂ ਨੂੰ ਦਿੱਤੀਆਂ ਜਾਣ ਕਰਕੇ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ। ਸੁਰਜੀਤ ਸਿੰਘ ਨੇ ਕਿਹਾ ਕਿ ਜੇ ਕੋਈ ਸਕੀਮ ਆਈ ਸੀ ਤਾਂ ਸਰਪੰਚ ਨੂੰ ਲਿਸਟਾਂ ਬਣਾ ਕੇ ਪਾਰਟੀਬਾਜ਼ੀ ਨਹੀਂ ਕਰਨੀ ਚਾਹੀਦੀ, ਬਲਕਿ ਸਾਰਿਆਂ ਨੂੰ ਰਾਸ਼ਨ ਇੱਕ ਸਾਰ ਵੰਡਣਾ ਚਾਹੀਦਾ ਹੈ।