ਬੇਰਹਿਮ ਚਾਚੀ ਨੇ 3 ਮਹੀਨੇ ਦੀ ਭਤੀਜੀ ਨੂੰ ਮਿੱਟੀ 'ਚ ਦੱਬਿਆ - ਮੌਤ ਦੇ ਘਾਟ ਉਤਾਰਿਆ
ਫ਼ਾਜ਼ਿਲਕਾ : ਥਾਣਾ ਅਮੀਰ ਖ਼ਾਸ ਦੇ ਅਧੀਨ ਪੈਂਦੇ ਪਿੰਡ ਚੱਕ ਸੈਦੋ ਕੇ ਵਿਖੇ ਇੱਕ ਕਲਯੁੱਗੀ ਚਾਚੀ ਨੇ ਆਪਣੇ ਜੇਠ ਦੀ 3 ਮਹੀਨੇ ਦੀ ਬੱਚੀ ਨੂੰ ਨਾਜਾਇਜ਼ ਸਬੰਧਾਂ ਦੀ ਰੰਜਿਸ਼ ਨੂੰ ਲੈ ਕੇ ਜਿਊਂਦੀ ਨੂੰ ਮਿੱਟੀ ’ਚ ਦੱਬ ਦਿੱਤਾ ਮਾਰ ਦਿੱਤਾ ਹੈ। ਗੁਨਾਹ ਛੁਪਾਉਣ ਲਈ ਉਸ ਨੇ ਅੱਜ ਸਵੇਰੇ ਬੱਚੀ ਨੂੰ ਫਲੱਸ਼ ਦੀ ਕੱਚੀ ਖੂਹੀ ’ਚ ਸੁੱਟ ਦਿੱਤਾ। ਬਾਅਦ ਵਿੱਚ ਪਰਿਵਾਰਕ ਮੈਂਬਰਾਂ ਨੂੰ ਕਿਹਾ ਬੱਚੀ ਦੀ ਲਾਸ਼ ਫਲੱਸ਼ ’ਚ ਪਈ ਹੋਈ ਹੈ। ਇਸ ਮਗਰੋਂ ਪਰਿਵਾਰਿਕ ਮੈਂਬਰਾਂ ਨੇ ਇਸ ਦੀ ਸੂਚਨਾ ਸਬੰਧਿਤ ਥਾਣਾ ਦੀ ਪੁਲਿਸ ਨੂੰ ਦਿੱਤੀ ਗਈ । ਇਸ ਘਟਨਾ ਦੀ ਸੂਚਨਾ ਮਿਲਣੋਂ ਬਾਅਦ ਮੌਕੇ ਪੁੱਜੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਔਰਤ ਨੇ ਪੁਲਿਸ ਕੋਲੋ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਅਤੇ ਉਸ ਦੇ ਖ਼ਿਲਾਫ ਕਤਲ ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
Last Updated : Apr 16, 2021, 4:59 PM IST