ਸੀਆਰਪੀਐੱਫ ਨੇ ਸੰਭਾਲੀ ਬਠਿੰਡਾ ਦੇ ਸੈਂਟਰਲ ਜੇਲ ਦੀ ਜ਼ਿੰਮੇਵਾਰੀ - ਸੀਆਰਪੀਐੱਫ
ਬਠਿੰਡਾ : -ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਵਿਖੇ ਬਣੀ ਹਾਈ ਸਕਿਓਰਿਟੀ ਸੈਂਟਰਲ ਜੇਲ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੁਣ ਸੀਆਰਪੀਐੱਫ ਨੇ ਸੰਭਾਲ ਲਈ ਹੈ। ਦੱਸਣਯੋਗ ਹੈ ਕਿ ਬੀਤੇ ਸਮੇਂ ਵਿੱਚ ਹੋਈਆਂ ਕੁੱਝ ਘਟਨਾਵਾਂ ਤੋਂ ਬਾਅਦ ਸੈਂਟਰ ਜੇਲ ਬਠਿੰਡਾ ਦੀ ਸੈਂਟਰਲ ਜੇਲ ਸੁਰੱਖਿਆ ਉੱਤੇ ਸਵਾਲ ਚੁੱਕੇ ਗਏ ਸਨ। ਇਸ ਤੋਂ ਬਾਅਦ ਇਥੋ ਦੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਲਈ ਸਰਕਾਰ ਵੱਲੋਂ ਸੀਆਰਪੀਐੱਫ ਦੇ ਜਵਾਨਾਂ ਨੂੰ ਤਾਇਨਾਤ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ। ਇਸ ਬਾਰੇ ਇਥੋਂ ਦੇ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਥੇ 120 ਸੀਆਰਪੀਐੱਫ ਜਵਾਨਾਂ ਦੀ ਪਹਿਲੀ ਟੁਕੜੀ ਪਹੁੰਚ ਚੁੱਕੀ ਹੈ। ਸੈਂਟਰਲ ਜੇਲ ਵਿਖੇ ਸੀਆਰਪੀਐੱਫ ਦੇ ਜਵਾਨਾਂ ਨੂੰ ਉਨ੍ਹਾਂ ਦੀ ਡਿਊਟੀ ਮੁਤਾਬਕ ਅਤੇ ਜੇਲ ਦੇ ਨਿਯਮਾਂ ਬਾਰੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਸੀਆਰਪੀਐਫ ਦੇ ਜਵਾਨ ਜੇਲ ਦੇ ਮੇਨ ਗੇਟ ਤੋਂ ਇਲਾਵਾ ਗੈਂਗਸਟਰ ਦੇ ਬੈਰਕ 'ਤੇ ਨਜ਼ਰ ਰੱਖਣਗੇ।ਉਨ੍ਹਾਂ ਨੇ ਉਮੀਦ ਪ੍ਰਗਟਾਈ ਹੈ ਕਿ ਸੀਆਰਪੀਐੱਫ ਜਵਾਨਾਂ ਦੀ ਤਾਇਨਾਤੀ ਤੋਂ ਬਾਅਦ ਜੇਲ ਵਿੱਚ ਗ਼ੈਰ ਕਾਨੂੰਨੀ ਕੰਮਾਂ ਵਿੱਚ ਕਟੌਤੀ ਆਵੇਗੀ।