ਸੇਵਾ ਕੇਂਦਰਾਂ ਦੇ ਵਿੱਚ ਲੱਗੀ ਪਰਵਾਸੀਆਂ ਦੀ ਭੀੜ
ਰੂਪਨਗਰ: ਜ਼ਿਲ੍ਹਾ ਪ੍ਰਸ਼ਾਸਨ ਦੇ ਮੇਨ ਸੈਕਟਰੀਏਟ ਦੇ ਅੰਦਰ ਸਥਿਤ ਸੇਵਾ ਕੇਂਦਰ ਦੇ ਬਾਹਰ ਪਰਵਾਸੀ ਮਜ਼ਦੂਰਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਇਸ ਜਗ੍ਹਾ ਉੱਤੇ ਇਨ੍ਹਾਂ ਪਰਵਾਸੀ ਮਜ਼ਦੂਰਾਂ ਦੀ ਸਿਹਤ ਦੀ ਜਾਂਚ ਕਰ ਉਨ੍ਹਾਂ ਦੀ ਸਕੈਨਿੰਗ ਕੀਤੀ ਜਾ ਰਹੀ ਹੈ। ਉੱਥੇ ਹੀ ਇਸ ਜਗ੍ਹਾ ਉੱਤੇ ਸਮਾਜਿਕ ਦੂਰੀ ਦੀਆਂ ਧੱਜੀਆਂ ਉੱਡ ਰਹੀਆਂ ਹਨ। ਸੇਵਾ ਕੇਂਦਰ ਦੇ ਕਰਮਚਾਰੀ ਇਨ੍ਹਾਂ ਦੀ ਭੀੜ ਦੇਖ ਕੇ ਕਾਫੀ ਤੰਗ ਹਨ। ਉਨ੍ਹਾਂ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕੀ ਸੇਵਾ ਕੇਂਦਰਾਂ ਦੇ ਵਿੱਚ ਆਮ ਜਨਤਾ ਆਪਣੇ ਰੋਜ਼ਾਨਾ ਦੇ ਕੋਟ ਕਚਹਿਰੀ, ਤਹਿਸੀਲ ਦੇ ਕੰਮ ਕਰਵਾਉਣ ਵਾਸਤੇ ਆਉਂਦੀ ਹੈ ਪਰ ਇੱਥੇ ਪਰਵਾਸੀ ਮਜ਼ਦੂਰਾਂ ਦੇ ਸਿਹਤ ਦੀ ਜਾਂਚ ਦਾ ਕੰਮ ਹੋ ਰਿਹਾ ਹੈ।