ਚੰਡੀਗੜ੍ਹ ਬੱਸ ਸਟੈਂਡ ਦੇ ਬਾਹਰ ਪ੍ਰਵਾਸੀ ਮਜ਼ਦੂਰਾਂ ਦੀ ਉਮੜੀ ਭੀੜ - ਚੰਡੀਗੜ੍ਹ ਬੱਸ ਸਟੈਂਡ
ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਚੱਲਦੇ ਲੌਕਡਾਊਨ ਦੇ ਕਾਰਨ ਸਭ ਤੋਂ ਜ਼ਿਆਦਾ ਜਿਹੜੇ ਲੋਕ ਪ੍ਰੇਸ਼ਾਨ ਹੋਏ ਹਨ ਉਹ ਨੇ ਪ੍ਰਵਾਸੀ ਮਜ਼ਦੂਰ। ਚੰਡੀਗੜ੍ਹ ਬੱਸ ਸਟੈਂਡ ਦੇ ਬਾਹਰ ਪ੍ਰਵਾਸੀ ਮਜ਼ਦੂਰਾਂ ਦੀ ਲੰਬੀ ਕਤਾਰਾਂ ਵੇਖਣ ਨੂੰ ਮਿਲ ਰਹੀਆਂ ਹਨ। ਇਸ ਤੋਂ ਇਲਾਵਾ ਜਿਹੜੇ ਲੋਕ ਬੱਸ ਸਟੈਂਡ ਦੇ ਬਾਹਰ ਬੈਠੇ ਹਨ, ਉਨ੍ਹਾਂ ਨੇ ਵੀ ਕੋਈ ਸਮਾਜਿਕ ਦੂਰੀ ਨਹੀਂ ਬਣਾਈ ਹੋਈ ਹੈ।