ਪਠਾਨਕੋਟ ਦੇ ਹਲਕਾ ਭੋਆ ਵਿਖੇ ਖੋਲ੍ਹੀ ਗਈ ਕ੍ਰਿਕਟ ਅਕਾਦਮੀ - ਪਠਾਨਕੋਟ ਨਿਊਜ਼ ਅਪਡੇਟ
ਪਠਾਨਕੋਟ ਦੇ ਹਲਕੇ ਭੋਆ ਵਿਖੇ ਆਕਸਫੋਰਡ ਗਰੁੱਪ ਵੱਲੋਂ ਕ੍ਰਿਕਟ ਅਕਾਦਮੀ ਖੋਲ੍ਹੀ ਗਈ ਹੈ। ਹਲਕੇ ਦੇ ਵਿਧਾਇਕ ਜੋਗਿੰਦਰ ਪਾਲ ਨੇ ਅਕਾਦਮੀ ਦਾ ਰਸਮੀ ਉਦਘਾਟਨ ਕੀਤਾ। ਇਸ ਬਾਰੇ ਦੱਸਦੇ ਆਕਸਫੋਰਡ ਗਰੁੱਪ ਦੇ ਪ੍ਰਧਾਨ ਕੁਨਾਲ ਕਾਮਰਾ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਬੱਚੇ ਖੇਡ ਵੱਲ ਧਿਆਨ ਨਾ ਦੇ ਕੇ ਆਪਣਾ ਜ਼ਿਆਦਾਤਰ ਸਮਾਂ ਮੋਬਾਈਲ ਗੇਮਾਂ ਖੇਡਣ ਵਿੱਚ ਲਾਉਂਦੇ ਹਨ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੱਕ ਮੋਬਾਈਲ ਗੇਮਾਂ ਖੇਡਣ ਨਾਲ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਰੁੱਕ ਜਾਂਦਾ ਹੈ। ਉਨ੍ਹਾਂ ਵੱਲੋਂ ਇਸ ਅਕਾਦਮੀ ਨੂੰ ਸ਼ੁਰੂ ਕਰਨ ਦਾ ਮੁੱਖ ਮੰਤਵ ਹੈ ਕਿ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਬੱਚੇ ਇਤੇ ਕ੍ਰਿਕਟ ਦੇ ਗੁਣ ਸਿੱਖ ਸਕਣ। ਉਨ੍ਹਾਂ ਕਿਹਾ ਉਨ੍ਹਾਂ ਵੱਲੋਂ ਬੱਚਿਆਂ ਨੂੰ ਜੀਵਨ 'ਚ ਖੇਡਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮੌਕੇ ਵਿਧਾਇਕ ਜੋਗਿੰਦਰ ਪਾਲ ਨੇ ਆਕਸਫੋਰਡ ਗਰੁੱਪ ਵੱਲੋਂ ਇਸ ਕੋਸ਼ਿਸ਼ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਬੇਹਦ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਦਾ ਬਹੁਪੱਖੀ ਵਿਕਾਸ ਹੋ ਸਕੇ ਤੇ ਉਹ ਤੰਦਰੂਸਤ ਜ਼ਿੰਦਗੀ ਜੀ ਸਕਣ।