ਕਰੇਨ ਚਾਲਕ ਨੇ ਕੁਚਲਿਆ ਅਪਾਹਿਜ ਵਿਅਕਤੀ, ਡਰਾਇਵਰ ਮੌਕੇ ਤੋਂ ਫ਼ਰਾਰ - Crane driver
ਜਲੰਧਰ: ਜ਼ਿਲ੍ਹੇ ਵਿੱਚ ਇੱਕ ਅਪਾਹਿਜ ਵਿਆਕਤੀ ਨੂੰ ਜੇਸੀਬੀ ਚਾਲਕ ਨੇ ਕੁਚਲ ਦਿੱਤਾ ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਿਅਕਤੀ ਦੀ ਪਛਾਣ ਸੀਤਾ ਰਾਮ ਦੱਸੀ ਜਾ ਰਹੀ ਹੈ। ਉਹ ਇਕ ਪਰਵਾਸੀ ਹੈ ਜੋ ਕਿ ਬਪ੍ਰਾਚੀ ਦਾ ਰਹਿਣ ਵਾਲਾ ਹੈ। ਉਹ ਆਪਣੇ ਐਕਸੀਡੈਂਟ ਤੋਂ ਪਹਿਲਾਂ, ਕਿਊਰੋ ਮੌਲਦੇ ਕੋਲ ਰਿਕਸ਼ਾ ਚਲਾਉਦਾ ਸੀ। ਕਰੇਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਚਸ਼ਮਦੀਦ ਗਵਾਹ ਸੁਰੇਸ਼ ਦਾ ਕਹਿਣਾ ਹੈ ਕਿ ਜੇਸੀਬੀ ਚਾਲਕ ਪਰਵਾਸੀ ਪੀਤੀ ਹੋਈ ਸੀ। ਸਬ ਇੰਸਪੈਕਟਰ ਕਮਲਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਜੇਸੀਬੀ ਕਰੇਨ ਨੂੰ ਕਬਜ਼ੇ ਚ ਲੈ ਲਈ ਹੈ ਅਤੇ ਭਗੌੜੇ ਡਰਾਈਵਰ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।