ਪੁਲਿਸ ਵਲੋਂ ਵਾਰਦਾਤ ਨੂੰ ਸੁਲਝਾਇਆ, ਕ੍ਰੇਨ ਚਾਲਕ ਗ੍ਰਿਫ਼ਤਾਰ - ਜਲੰਧਰ
ਜਲੰਧਰ: ਬੀਤੇ ਦਿਨੀਂ ਸੜਕ ਹਾਦਸੇ (Road accidents) ‘ਚ ਕ੍ਰੇਨ (Crane) ਦੇ ਹੇਠਾਂ ਆਉਣ ਨਾਲ ਇੱਕ ਵਿਅਕਤੀ ਦੀ ਮੌਤ (death) ਹੋ ਗਈ ਸੀ। ਅਤੇ ਘਟਨਾ ਤੋਂ ਬਾਅਦ ਕ੍ਰੇਨ (Crane) ਚਾਲਕ ਮੌਕੇ ਤੋਂ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ ਪੁਲਿਸ (police) ਵੱਲੋਂ ਕ੍ਰੇਨ ਚਾਲਕ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ। ਅੱਜ ਪੁਲਿਸ ਨੇ ਇਸ ਮਾਮਲੇ ਵਿੱਚ ਪੁਲਿਸ (police) ਨੇ ਕ੍ਰੇਨ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ (police) ਮੁਤਾਬਕ ਕ੍ਰੇਨ ਚਾਲਕ ਦੀ ਪਛਾਣ ਸਿਕੰਦਰ ਕੁਮਾਰ ਦੇ ਵਜੋ ਹੋਈ ਹੈ। ਜੋ ਉੱਤਰ ਪ੍ਰਦੇਸ਼ (Uttar Pradesh) ਦਾ ਰਹਿਣ ਵਾਲਾ ਹੈ। ਪੁਲਿਸ ਨੇ ਕ੍ਰੇਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।