ਪਟਿਆਲਾ ਦੇ ਸ਼ੀਸ਼ ਮਹਿਲ 'ਚ ਸ਼ੁਰੂ ਹੋਇਆ ਕ੍ਰਾਫ਼ਟ ਮੇਲਾ - ਸ਼ੀਸ਼ ਮਹਿਲ 'ਚ ਸ਼ੁਰੂ ਹੋਇਆ ਕ੍ਰਾਫ਼ਟ ਮੇਲਾ
ਪਟਿਆਲਾ ਵਿਖੇ ਕ੍ਰਾਫ਼ਟ ਮੇਲਾ ਸ਼ੁਰੂ ਹੋ ਚੁੱਕਿਆ ਹੈ, ਜੋ ਕਿ ਸ਼ੀਸ਼ ਮਹਿਲ 'ਚ ਲਾਇਆ ਗਿਆ ਹੈ। ਇਸ ਮੇਲੇ ਦਾ ਰਸਮੀ ਉਦਘਾਟਨ ਸਾਂਸਦ ਪਰਨੀਤ ਕੌਰ ਵੱਲੋਂ ਕੀਤਾ ਗਿਆ। ਇਸ ਕ੍ਰਾਫ਼ਟ ਮੇਲੇ ਵਿੱਚ ਵੱਖ-ਵੱਖ ਸੂਬਿਆਂ ਤੋਂ ਕਲਾਕਾਰ ਤੇ ਸ਼ਿਲਪਕਾਰਾਂ ਤੇ ਵਪਾਰੀਆਂ ਨੇ ਹਿੱਸਾ ਲਿਆ। ਇਸ ਵਿਰਾਸਤੀ ਮੇਲੇ ਵਿੱਚ ਵੱਖ-ਵੱਖ ਸੂਬੇ ਦੇ ਕਲਾਕਾਰ ਆਪਣੀ ਪੇਸ਼ਕਸ਼ ਦੇਣਗੇ। ਇਸ ਬਾਰੇ ਦੱਸਦੇ ਹੋਏ ਸਾਂਸਦ ਪਰਨੀਤ ਕੌਰ ਨੇ ਕਿਹਾ ਇਸ ਮੌਕੇ ਉਹ ਬੇਹਦ ਖ਼ੁਸ਼ ਹਨ। ਉਨ੍ਹਾਂ ਕਿਹਾ ਕਿ ਛੋਟੇ ਵਪਾਰੀਆਂ ਤੇ ਹਸਤਕਲਾ ਮਾਹਿਰਾਂ ਲਈ ਇੱਕ ਕਮਾਈ ਦਾ ਇੱਕ ਵੱਧੀਆ ਮੌਕਾ ਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਇਸ ਮੇਲੇ ਵਿੱਚ ਹਿੱਲਾ ਲੈਣ ਦੀ ਅਪੀਲ ਕੀਤੀ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਵਿਧਾ ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।