ਨਹਿਰੀ ਵਿਭਾਗ ਵੱਲੋਂ ਸਫ਼ਾਈ ਦੇ ਦਾਅਵੇ ਉਪਰੰਤ ਛੱਡੇ ਪਾਣੀ ਕਾਰਨ ਰਜਵਾਹੇ 'ਚ ਪਿਆ ਪਾੜ , ਭਾਰੀ ਨੁਕਸਾਨ ਦਾ ਖਦਸ਼ਾ - ਵਾਟਰਵਰਕਸ
ਬਠਿੰਡਾ: ਸਬ-ਡਵੀਜਨ ਤਲਵੰਡੀ ਸਾਬੋ ਦੇ ਪਿੰਡ ਤਿਉਣਾ ਪੁਜਾਰੀਆਂ ਸਮੇਤ ਕਈ ਪਿੰਡਾਂ ਨੂੰ ਨਹਿਰੀ ਬੰਦੀ ਤੋਂ ਬਾਅਦ ਅੱਜ ਖੇਤੀ ਲਈ ਪਾਣੀ ਮਿਲਣ ਦੀ ਉੇਮੀਦ ਸੀ, ਪਰ ਰਾਤ ਸਮੇਂ ਛੱਡੇ ਪਾਣੀ ਨਾਲ ਪਿੰਡ ਤਿਉਣਾ ਪੁਜਾਰੀਆਂ ਵਿਖੇ ਨਹਿਰੀ ਵਿਭਾਗ ਦੀ ਕਥਿਤ ਅਣਗਹਿਲੀ ਕਰ ਕੇ ਰਜਵਾਹੇ ਵਿੱਚ ਵੱਡਾ ਪਾੜ ਪੈ ਗਿਆ। ਜਿਸ ਨਾਲ ਕਿਸਾਨਾਂ ਨੂੰ ਪਾਣੀ ਤਾਂ ਕੀ ਮਿਲਣਾ ਸੀ ਸਗੋਂ ਰਜਬਾਹਾ ਟੁੱਟਣ ਨਾਲ ਸੈਂਕੜੇ ਏਕੜ ਖੇਤਾਂ 'ਚ ਪਾਣੀ ਭਰ ਗਿਆ ਜਿਸ ਨਾਲ ਫ਼ਸਲਾਂ ਦੇ ਖ਼ਰਾਬ ਹੋਣ ਦਾ ਖਦਸ਼ਾ ਬਣ ਗਿਆ ਤੇ ਪਿੰਡ ਦੇ ਵਾਟਰਵਰਕਸ ਤੇ ਜਵਾਹਰ ਨਵੋਦਿਆ ਵਿਦਿਆਲਾ ਵਿੱਚ ਵੀ ਭਰ ਗਿਆ।