ਫਾਜ਼ਿਲਕਾ: ਸੀਪੀਆਈ ਵਰਕਰਾਂ ਵੱਲੋਂ ਜਲਾਲਾਬਾਦ ਸਦਰ ਐਸਐਚਓ ਦਾ ਫੂਕਿਆ ਪੁਤਲਾ - ਜਲਾਲਾਬਾਦ ਸਦਰ ਐਸਐਚਓ
ਫਾਜ਼ਿਲਕਾ: ਥਾਣਾ ਸਦਰ ਜਲਾਲਾਬਾਦ ਵੱਲੋਂ ਮਜ਼ਦੂਰ ਦੀ ਕਥਿਤ ਨਾਜਾਇਜ਼ ਹਿਰਾਸਤ ਖ਼ਿਲਾਫ਼ ਐੱਸਐੱਚਓ ਥਾਣਾ ਸਦਰ ਜਲਾਲਾਬਾਦ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਆਗੂਆਂ ਵੱਲੋਂ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸੀਪੀਆਈ ਦੇ ਪ੍ਰਧਾਨ ਹੰਸਰਾਜ ਗੋਲਡਨ ਨੇ ਕਿਹਾ ਕਿ ਪੁਲਿਸ ਨੂੰ ਕਿਸੇ ਵੀ ਤਰ੍ਹਾਂ ਦੀ ਮਨਮਾਨੀ ਨਹੀਂ ਕਰਨ ਦਿੱਤੀ ਜਾਵੇਗੀ ਤੇ ਕਿਸੇ ਵੀ ਵਿਅਕਤੀ ਨਾਲ ਧੱਕਾ ਨਹੀਂ ਕਰਨ ਦਿੱਤਾ ਜਾਵੇਗਾ। ਥਾਣਾ ਸਦਰ ਜਲਾਲਾਬਾਦ ਐੱਸਐੱਚਓ ਦਾ ਪੁਤਲਾ ਫੂਕਣ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮੌਕੇ 'ਤੇ ਤਾਇਨਾਤ ਸੀ।