ਪੰਜਾਬ

punjab

ETV Bharat / videos

ਸੀਪੀਆਈ ਵਰਕਰਾਂ ਨੇ ਕਾਂਗਰਸੀ ਵਿਧਾਇਕਾਂ 'ਤੇ ਰਾਸ਼ਨ ਵੰਡਣ ਦੌਰਾਨ ਪੱਖ਼ਪਾਤ ਕਰਨ ਦੇ ਲਾਏ ਦੋਸ਼ - ਰਾਸ਼ਨ ਵੰਡਣ 'ਚ ਪੱਖਪਾਤ

By

Published : Apr 14, 2020, 1:38 PM IST

ਫਾਜ਼ਿਲਕਾ: ਪੰਜਾਬ 'ਚ ਲਗਾਤਾਰ ਕਰਫਿਊ ਜਾਰੀ ਰਹਿਣ ਦੇ ਚਲਦੇ ਗਰੀਬ ਤੇ ਮਜ਼ਦੂਰ ਵਰਗ ਲਈ ਸੂਬਾ ਸਰਕਾਰ ਵੱਲੋਂ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਰਾਸ਼ਨ ਵੰਡਣ ਦੇ ਬਾਵਜੂਦ ਅਜੇ ਵੀ ਕੁੱਝ ਲੋਕ ਇਸ ਸਰਕਾਰੀ ਮਦਦ ਤੋਂ ਵਾਂਝੇ ਹਨ। ਇਸ ਨੂੰ ਲੈ ਕੇ ਫਾਜ਼ਿਲਕਾ 'ਚ ਭਾਰਤੀ ਕਮਿਊਨਿਸਟ ਪਾਰਟੀ ਦੇ ਵਰਕਰਾਂ ਨੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਸੀਪੀਆਈ ਵਰਕਰਾਂ ਨੇ ਕਿਹਾ,"ਮੁੱਖ ਮੰਤਰੀ ਵੱਲੋਂ ਸਾਰੇ ਹੀ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਦੀ ਗੱਲ ਕਹੀ ਗਈ ਹੈ, ਪਰ ਕੁੱਝ ਕਾਂਗਰਸੀ ਵਿਧਾਇਕ ਮੁੱਖ ਮੰਤਰੀ ਦੀ ਗੱਲ ਨਾ ਮੰਨ ਕੇ ਆਪਣੇ ਮਰਜ਼ੀ ਕਰ ਰਹੇ ਹਨ। " ਸੀਪੀਆਈ ਵਰਕਰਾਂ ਨੇ ਕਾਂਗਰਸੀ ਵਿਧਾਇਕਾਂ ਉੱਤੇ ਮਹਿਜ ਆਪਣੇ ਹੀ ਲੋਕਾਂ 'ਚ ਰਾਸ਼ਨ ਵੰਡਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕ ਜ਼ਿਲ੍ਹੇ 'ਚ ਸਰਕਾਰੀ ਰਾਸ਼ਨ ਵੰਡਣ ਨੂੰ ਲੈ ਕੇ ਪੱਖਪਾਤ ਕਰ ਰਹੇ ਹਨ, ਜਿਸ ਦੇ ਕਾਰਨ ਉਨ੍ਹਾਂ ਵੱਲੋਂ ਧਰਨਾ ਲਾਇਆ ਗਿਆ ਹੈ। ਜਦੋਂ ਤੱਕ ਕੋਈ ਸਰਕਾਰੀ ਅਧਿਕਾਰੀ ਉਨ੍ਹਾਂ ਨੂੰ ਭਰੋਸਾ ਨਹੀਂ ਦਿੰਦਾ ਓਦੋਂ ਤੱਕ ਇਹ ਧਰਨਾ ਜਾਰੀ ਰਹੇਗਾ।

ABOUT THE AUTHOR

...view details