ਨਗਰ ਪੰਚਾਇਤ ਜੋਗਾ 'ਤੇ 13 ਚੋਂ 12 'ਤੇ ਸੀਪੀਆਈ ਦਾ ਕਬਜ਼ਾ - Nagar Panchayat Joga
ਮਾਨਸਾ: ਪੰਜਾਬ ਵਿੱਚ ਨਗਰ ਕੌਂਸਲ ਨਗਰ ਪੰਚਾਇਤ ਚੋਣਾਂ ਦੇ ਆ ਰਹੇ ਨਤੀਜਿਆਂ ਚੋਂ ਮਾਨਸਾ ਦੇ ਜੋਗਾ ਨਗਰ ਪੰਚਾਇਤ ਜੋਗਾ ਦੀਆਂ 13 ਸੀਟਾਂ ਵਿੱਚੋਂ 12 'ਤੇ ਸੀਪੀਆਈ ਨੇ ਕਬਜ਼ਾ ਕੀਤਾ ਹੈ। ਕਾਮਰੇਡ ਗੁਰਮੀਤ ਜੋਗਾ ਨੇ ਦੱਸਿਆ ਕਿ ਲੋਕਾਂ ਨੇ ਉਨ੍ਹਾਂ ਨੂੰ ਵੱਡੀ ਜਿੱਤ ਦਿਵਾਈ ਹੈ ਜਿਸ ਨਾਲ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਹੋਰ ਵੱਧ ਗਈਆਂ ਹਨ। ਉਨ੍ਹਾਂ ਕਿਹਾ ਕਿ ਜੋਗਾ ਦਾ ਰਹਿੰਦਾ ਵਿਕਾਸ ਜਲਦ ਹੀ ਕੀਤਾ ਜਾਵੇਗਾ।