ਸੀਪੀਐਫ ਕਾਮਿਆਂ ਪੰਜਾਬ ਸਰਕਾਰ ਵਿਰੁੱਧ ਰੋਸ ਵੱਜੋ ਸਾੜੀਆਂ ਨੋਟੀਫਿਕੇਸ਼ਨ ਦੀਆਂ ਕਾਪੀਆਂ - ਰੋਸ ਵੱਜੋ ਸਾੜੀਆਂ ਨੋਟੀਫਿਕੇਸ਼ਨ ਦੀਆਂ ਕਾਪੀਆਂ
ਮਾਨਸਾ: ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ਤੇ ਮਾਨਸਾ ਵਿਖੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਦੇ 12/02/2021 ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ। ਆਗੂਆਂ ਨੇ ਕਿਹਾ ਕਿ ਮੁਲਾਜਮਾਂ ਨੂੰ ਨਵੀਂ ਪੈਨਸ਼ਨ ਸਕੀਮ ਕਿਸੇ ਵੀ ਸ਼ਰਤ 'ਤੇ ਮਨਜੂਰ ਨਹੀਂ ਹੈ ਤੇ ਬਿਨਾਂ ਕਿਸੇ ਵੀ ਦੇਰੀ ਤੋਂ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਲਾਗੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਛਲਾਵੇ ਦੇ ਰੂਪ 'ਚ ਜੋ 4 ਫੀਸਦੀ ਦੀ ਭਾਗੀਦਾਰੀ ਸਰਕਾਰ ਵੱਲੋਂ ਪਾਈ ਜਾ ਰਹੀ ਹੈ, ਉਸ ਨੂੰ ਵਿੱਤੀ ਵਰ੍ਹੇ ਦੇ ਅੰਤਲੇ ਪੜਾਅ 'ਚ ਇਨਕਮ ਟੈਕਸ ਦੀ ਕੈਲਕੁਲੇਸ਼ਨ ਸਮੇਂ ਮੁਲਾਜਮਾਂ ਦੀ ਟੈਕਸ-ਏਬਲ ਆਮਦਨ 'ਚ ਜੋੜਨ ਦੇ ਹੁਕਮ ਹਨ। ਯੂਨੀਅਨ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨਿਆਂ ਗਈਆਂ ਤਾਂ ਉਹ ਸੰਘਰਸ਼ ਹੋਰ ਤਿੱਖਾ ਕਰਨਗੇ।