ਫਿਲੌਰ ਦੇ ਬਿਲਗਾ ਵਿਖੇ ਲਾਇਆ ਗਊ ਭਲਾਈ ਕੈਂਪ - ਬਿਲਗਾ ਵਿਖੇ ਸ੍ਰੀ ਰਾਮ ਗਊਸ਼ਾਲਾ ਭਲਾਈ ਸੰਸਥਾ ਵੱਲੋਂ ਕੈਂਪ
ਜਲੰਧਰ: ਕਸਬਾ ਫਿਲੌਰ ਦੇ ਬਿਲਗਾ ਵਿਖੇ ਸ੍ਰੀ ਰਾਮ ਗਊਸ਼ਾਲਾ ਭਲਾਈ ਸੰਸਥਾ ਵੱਲੋਂ ਕੈਂਪ ਲਗਾਇਆ ਗਿਆ, ਜਿਸ ਵਿਚ ਗਊਆਂ ਦੀ ਸ਼ਰੀਰਕ ਤੌਰ ’ਤੇ ਡਾਕਟਰਾਂ ਵੱਲੋਂ ਪੂਰੀ ਤਰ੍ਹਾਂ ਜਾਂਚ ਕੀਤੀ ਗਈ। ਇਹ ਕੈਂਪ ਪੰਜਾਬ ਗਊਸ਼ਾਲਾ ਡਿਪਟੀ ਡਾਇਰੈਕਟਰ ਡਾ ਮਹਿੰਦਰਪਾਲ ਦੀ ਅਗਵਾਈ ਹੇਠ ਲਗਾਇਆ ਗਿਆ ਅਤੇ ਪੱਚੀ ਹਜ਼ਾਰ ਰੁਪਏ ਦੀਆਂ ਦਵਾਈਆਂ ਗਊਸ਼ਾਲਾ ਦੀ ਕਮੇਟੀ ਨੂੰ ਦਿੱਤੀਆਂ ਗਈਆਂ ਜਿਸ ਨਾਲ ਕਿ ਗਊਆਂ ਦਾ ਇਲਾਜ ਸਹੀ ਢੰਗ ਨਾਲ ਹੋ ਸਕੇ। ਇਸ ਦੇ ਨਾਲ ਹੀ ਜਿਹੜੀਆਂ ਬੀਮਾਰ ਗਊਆਂ ਸਨ, ਉਨ੍ਹਾਂ ਦੀ ਜਾਂਚ ਵੀ ਕੀਤੀ ਗਈ। ਇਸ ਮੌਕੇ ਸੀਨੀਅਰ ਡਾ. ਨਵੀਨ ਅਗਰਵਾਲ ਅਤੇ ਡਾ. ਬਲਬੀਰ ਸਿੰਘ ਗੁਰਾਇਆ ਵੱਲੋਂ ਗਊਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।