ਮਾਰਕੀਟ ਕਮੇਟੀ ਸਰਹਿੰਦ ਵਿਖੇ ਆੜਤੀਆਂ ਨੂੰ ਲਗਾਈ ਕੋਵਿਡ ਵੈਕਸੀਨ - ਕੋਰੋਨਾ ਦੀ ਦੂਸਰੀ ਲਹਿਰ
ਸਰਹਿੰਦ: ਦੇਸ਼ ’ਚ ਕੋਰੋਨਾ ਦੀ ਦੂਸਰੀ ਲਹਿਰ ਸ਼ੁਰੂ ਹੋ ਗਈ, ਜਿਸ ਕਾਰਨ ਪੰਜਾਬ ’ਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਚਲਾਏ ਮਿਸ਼ਨ ਫਤਿਹ ਤਹਿਤ ਕੋਵਿਡ 19 ਤੋਂ ਬਚਾਅ ਲਈ ਵੈਕਸੀਨੇਸ਼ਨ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਮਾਰਕਿਟ ਕਮੇਟੀ ਸਰਹਿੰਦ ਵਿਖੇ ਆੜਤੀਆਂ ਭਾਈਚਾਰੇ ਲਈ ਕੋਵਿਡ 19 ਵੈਕੀਸੀਨੇਸ਼ਨ ਕੈਂਪ ਲਗਾਇਆ ਗਿਆ ਤਾਂ ਜੋ ਹਾੜੀ ਦੇ ਸੀਜਨ ਲਈ ਆੜਤੀਆਂ ਨੂੰ ਕੋਵਿਡ ਸਬੰਧੀ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਾ ਆਵੇ। ਚੇਅਰਮੈਨ ਗੁਲਸ਼ਨ ਰਾਏ ਬੌਬੀ ਨੇ ਦੱਸਿਆ ਕਿ ਕੁੱਲ 67 ਵਿਅਕਤੀਆਂ ਨੇ ਕੋਵਿਡ 19 ਦੀ ਰੋਕਥਾਮ ਲਈ ਕੋਵਿਡ ਵੈਕਸੀਨੇਸ਼ਨ ਲਗਵਾਈ।