ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਕੂਲਾਂ 'ਚ ਵਰਤੀ ਜਾ ਰਹੀ ਹੈ ਸਖ਼ਤੀ
ਫ਼ਤਹਿਗੜ੍ਹ ਸਾਹਿਬ: ਕੋਰੋਨਾ ਵਾਇਰਸ ਦੇ ਮਾਮਲੇ ਫਿਰ ਤੋਂ ਵਧਣ ਕਾਰਨ ਪੰਜਾਬ ਸਰਕਾਰ ਵਲੋਂ ਨਵੀਆਂ ਗਾਇਡਲਾਇਨਜ਼ ਜਾਰੀ ਕੀਤੀਆਂ ਗਈਆਂ ਹਨ। ਸਕੂਲਾਂ ਵਿੱਚ ਨੋਡਲ ਅਫਸਰ ਤੈਨਾਤ ਕੀਤੇ ਗਏ ਹਨ। ਗਾਇਡਲਾਈਨਜ਼ ਦੀ ਪਾਲਣਾ ਹੋ ਰਹੀ ਹੈ ਇਸ ਬਾਰੇ ਜਾਣਨ ਲਈ ਈਟੀਵੀ ਭਾਰਤ ਦੀ ਟੀਮ ਸਕੂਲ ਪਹੁੰਚੀ। ਇਸ ਮੌਕੇ ਸਰਕਾਰੀ ਸਕੂਲ ਅਮਲੋਹ 'ਚ ਨੋਡਲ ਅਫਸਰ ਨੇ ਕਿਹਾ ਕਿ ਕੋਵਿਡ ਗਾਇਡਲਾਈਨਜ਼ ਦਾ ਧਿਆਨ ਰੱਖਿਆ ਜਾ ਰਿਹਾ ਹੈ। ਬੱਚਿਆਂ ਦਾ ਸਕੂਲ ਆਉਦੇ ਹਨ ਟੈਂਪਰੈਚਰ ਚੈੱਕ ਕੀਤਾ ਜਾਂਦੈੈ ਫਿਰ ਸੇਨੈਟਾਇਜ ਹੋ ਕਲਾਸ 'ਚ ਜਾਣ ਦਿੱਤਾ ਜਾਂਦਾ ਹੈ। ਸਾਰੇ ਬੱਚੇ ਮਾਸਕ ਲਗਾ ਕੇ ਆਉਦੇ ਹਨ ਜੇਕਰ ਕਿਸੇ ਬੱਚੇ ਕੋਲ ਨਾ ਹੋਵੇ ਉਸ ਨੂੰ ਮਾਸਕ ਦਿੱਤਾ ਜਾਂਦਾ ਹੈ। ਮੁੱਖ ਅਧਿਆਪਕ ਨੇ ਕਿਹਾ ਕਿ ਸਕੂਲ ਦੇ ਸਾਰੇ ਕਮਰੇ ਸੇਨੈਟਾਇਜਰ ਕੀਤੇ ਜਾਂਦੇ ਹਨ ਅਤੇ ਕਲਾਸ ਵਿੱਚ ਬੱਚੇ ਸੋਸ਼ਲ ਡਿਸਟੈਂਸਸਿੰਗ ਦੇ ਨਾਲ ਬੈਠਦੇ ਹਨ।