ਕੋਰੋਨਾ ਵਾਇਰਸ : ਜ਼ਿਲ੍ਹਾ ਫ਼ਾਜ਼ਿਲਕਾ ਨੂੰ ਕੀਤਾ ਗਿਆ ਸੈਨੇਟਾਈਜ਼ - covid-19
ਫ਼ਾਜ਼ਿਲਕਾ : ਕੋਰੋਨਾ ਵਾਇਰਸ ਨੂੰ ਲੈ ਕੇ ਸਾਫ਼-ਸਫ਼ਾਈ ਅਤੇ ਸੈਨੇਟਾਈਜੇਸ਼ਨ ਸਬੰਧੀ ਸਰਕਾਰ ਵਲੋਂ ਉੱਚਿਤ ਕਦਮ ਚੁੱਕੇ ਜਾ ਰਹੇ ਹਨ। ਇਸੇ ਨੂੰ ਲੈ ਕੇ ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਮਿਉਂਸੀਪਲ ਕਮੇਟੀਆਂ ਵੱਲੋਂ ਸ਼ਹਿਰਾਂ ਤੇ ਪਿੰਡਾਂ ਵਿੱਚ ਸੈਨੇਟਾਈਜ਼ ਦਵਾਈ ਦਾ ਛਿੜਕਾਅ ਕਰਵਾਇਆ ਗਿਆ। ਵਿਭਾਗ ਦੇ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਉਹ ਇੱਥੇ ਕੀਤੇ ਜਾ ਰਹੇ ਛਿੜਕਾਅ ਦਾ ਮੁਆਇਨਾ ਕਰਨ ਆਏ ਹਨ ਤੇ ਉਨ੍ਹਾਂ ਦੱਸਿਆ ਕਿ ਇਸ ਦੀ ਦਵਾਈ ਦਾ ਛਿੜਕਾਅ ਉਦੋਂ ਤੱਕ ਹੁੰਦਾ ਰਹੇਗਾ ਜਦੋਂ ਤੱਕ ਕੋਰੋਨਾ ਉੱਤੇ ਕੰਟਰੋਲ ਨਹੀਂ ਪਾਇਆ ਜਾਂਦਾ।