PGI ਚੰਡੀਗੜ੍ਹ 'ਚ ਤੀਜੇ ਤੇ ਚੌਥੇ ਦਰਜੇ ਦੇ ਕਰਮਚਾਰੀਆਂ ਦਾ ਨਹੀਂ ਰੱਖਿਆ ਜਾ ਰਿਹੈ ਖ਼ਿਆਲ, ਵੇਖੋ ਵੀਡੀਓ - ਪੀਜੀਆਈ ਵਾਇਰਲ ਵੀਡੀਓ
ਚੰਡੀਗੜ੍ਹ: ਦੇਸ਼ ਭਰ ਵਿੱਚ ਕੋਰੋਨਾ ਤੋਂ ਬਚਾਅ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਧਰ ਪੀਜੀਆਈ ਚੰਡੀਗੜ੍ਹ 'ਚ ਇਸ ਦੇ ਉਲਟ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਪੀਜੀਆਈ ਦੇ ਐਡਵਾਂਸ ਪੀਡੀਐਟਰਿਕ ਸੈਂਟਰ ਵਿੱਚ 6 ਮਹੀਨੇ ਦੀ ਬੱਚੀ ਨੂੰ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਸਾਰੇ ਡਾਕਟਰਾਂ, ਨਰਸਾਂ ਦੇ ਸੈਂਪਲ ਲਏ ਗਏ ਉਨ੍ਹਾਂ ਸਾਰਿਆਂ ਨੂੰ ਕੁਆਰੰਟਾਈਨ ਕੀਤਾ ਗਿਆ ਪਰ ਉਸੇ ਵਾਰਡ ਵਿੱਚ ਕੰਮ ਕਰਨ ਵਾਲੇ ਛੋਟੇ ਦਰਜੇ ਦੇ ਕਰਮਚਾਰੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਨੂੰ ਕਰਮਚਾਰੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਇਸ ਸਬੰਧੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਛੋਟੇ ਦਰਜੇ ਦੇ ਮੁਲਾਜ਼ਮਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।