ਕੋਵਿਡ-19: ਮੁਕੇਰੀਆ 'ਚ 2 ਸ਼ੱਕੀ ਮਰੀਜ਼, ਹੁਸ਼ਿਆਰਪੁਰ ਕੀਤਾ ਗਿਆ ਰੈਫ਼ਰ - ਮੁਕੇਰੀਆਂ ਹੁਸ਼ਿਆਰਪੁਰ
ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਪੁਰੇ ਵਿਸ਼ਵ 'ਚੋ ਹੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਹੀ ਹੁਸ਼ਿਆਰਪੁਰ ਅਧੀਨ ਪੈਂਦੇ ਸਿਵਲ ਹਸਪਤਾਲ ਮੁਕੇਰੀਆਂ ਵਿਖੇ 2 ਸ਼ਕੀ ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਹੁਸ਼ਿਆਰਪੁਰ ਵਿਖੇ ਰੈਫਰ ਕੀਤਾ ਗਿਆ ਹੈ। ਦੱਸ ਦਈਏ, ਪਿਛਲੇ 24 ਘੰਟਿਆਂ ਤੋਂ ਵੱਖ-ਵੱਖ ਪਿੰਡਾਂ ਤੋਂ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਇਸ ਸਬੰਧੀ ਗੱਲਬਾਤ ਕਰਦਿਆਂ 108 ਐਂਬੂਲੈਂਸ ਟੀਮ ਦੇ ਇੰਚਾਰਜ ਨੇ ਦੱਸਿਆ ਕਿ ਐਂਬੂਲੈਂਸ ਵਿੱਚ ਹਰ ਤਰ੍ਹਾਂ ਦਾ ਵਧੀਆ ਪ੍ਰਬੰਧ ਹੈ।