ਕੋਵਿਡ 19: ਨਰਾਤਿਆਂ ਦੇ ਪਾਵਨ ਦਿਨਾਂ 'ਚ ਸ਼ਰਧਾਲੂਆਂ ਲਈ ਮੰਦਿਰ ਬੰਦ - covid19
ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਅਸਰ ਧਾਰਮਿਕ ਸੰਸਥਾਨਾਂ 'ਚ ਵੀ ਵੇਖਣ ਨੂੰ ਮਿਲ ਰਿਹਾ ਹੈ। ਵਾਇਰਸ ਦੇ ਚਲਦੇ ਸਥਾਨਕ ਮੰਦਿਰ ਪ੍ਰਸ਼ਾਸਨ ਵੱਲੋਂ ਮੰਦਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਕੁਝ ਮੰਦਿਰਾਂ ਦੇ ਬਾਹਰ ਇੱਕ ਨੋਟਿਸ ਲਿਖ ਕੇ ਲਗਾਇਆ ਗਿਆ ਹੈ। ਇਸ ਨੋਟਿਸ 'ਚ ਉਨ੍ਹਾਂ ਲਿਖਿਆ ਹੈ ਕਿ ਕੋਰੋਨਾ ਵਾਇਰਸ ਦੇ ਚੱਲਦੇ ਮੰਦਿਰ ਨੂੰ ਬੰਦ ਕੀਤਾ ਗਿਆ ਹੈ। ਇਸ ਕਰਕੇ ਸਾਰੇ ਸ਼ਰਧਾਲੂ ਆਪਣੇ ਘਰ ਬੈਠ ਕੇ ਪੂਜਾ ਆਰਤੀ ਕਰਨ। ਇਸ ਤੋਂ ਇਲਾਵਾ ਉਨ੍ਹਾਂ ਲਿਖਿਆ ਕਿ ਸਰਕਾਰ ਦੇ ਅਗਲੇ ਅਦੇਸ਼ਾ ਤੱਕ ਮੰਦਿਰ ਨੂੰ ਬੰਦ ਹੀ ਰੱਖਿਆ ਜਾਵੇਗਾ। ਨਰਾਤਿਆਂ ਦੇ ਇਨ੍ਹਾਂ ਪਾਵਨ ਦਿਨਾਂ 'ਚ ਭਗਤਾਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਮੰਦਿਰ ਦੀ ਆਰਤੀ ਪੁਜਾਰੀ ਵੱਲੋਂ ਹਰ ਦਿਨ ਕੀਤੀ ਜਾ ਰਹੀ ਹੈ।