ਕਰਫਿਊ ਦੌਰਾਨ ਕੁੱਝ ਘੰਟਿਆਂ ਲਈ ਮਿਲੀ ਛੋਟ ਦੌਰਾਨ ਫਾਜ਼ਿਲਕਾ 'ਚ ਨਜ਼ਰ ਆਈ ਚਹਿਲ ਪਹਿਲ - ਫਾਜ਼ਿਲਕਾ ਨਿਊਜ਼ ਅਪਡੇਟ
ਫ਼ਾਜ਼ਿਲਕਾ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਕਰਫਿਊ ਲਗਾਇਆ ਗਿਆ ਹੈ। ਇਸ ਦੌਰਾਨ ਫਾਜ਼ਲਿਕਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁੱਝ ਸਮੇਂ ਲਈ ਖੁੱਲ੍ਹ ਦਿੱਤੀ ਗਈ ਤਾਂ ਜੋ ਲੋਕ ਆਪਣੀ ਲੋੜਵੰਦ ਚੀਜ਼ਾਂ ਖ਼ਰੀਦ ਸਕਣ। ਮਹਿਜ਼ ਕੁੱਝ ਘੰਟਿਆਂ ਦੀ ਛੂਟ ਮਿਲਣ ਦੇ ਦੌਰਾਨ ਬਜ਼ਾਰਾਂ, ਪੈਟਰੋਲ ਪੰਪ ਤੇ ਸ਼ਹਿਰ 'ਚ ਚਹਿਲ ਪਹਿਲ ਵਿਖਾਈ ਦਿੱਤੀ। ਇਸ ਦੌਰਾਨ ਕੁੱਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਡਿਊਟੀ 'ਤੇ ਤਾਇਨਾਤ ਸਰਕਾਰੀ ਮੁਲਾਜ਼ਮਾਂ ਨੂੰ ਲੰਗਰ ਵੀ ਵੰਡੀਆ ਗਿਆ। ਲੋਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਹੈ।