ਕੋਵਿਡ-19: ਲੁਧਿਆਣਾ 'ਚ ਹੁਣ ਤੱਕ 236 ਲੋਕਾਂ ਦੇ ਲਏ ਗਏ ਸੈਂਪਲ, 5 ਦੀ ਰਿਪੋਰਟ ਪੌਜ਼ੀਟਿਵ - ludhaina coroan report
ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਨੇ ਉੱਥੇ ਹੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਅੱਜ ਲੁਧਿਆਣਾ ਦੇ ਅੰਕੜੇ ਜਾਰੀ ਕਰਦਿਆਂ ਦੱਸਿਆ ਕਿ ਹੁਣ ਤੱਕ 5 ਕੇਸ ਲੁਧਿਆਣਾ 'ਚ ਪੌਜ਼ੀਟਿਵ ਪਾਏ ਗਏ ਹਨ, ਜਿਨ੍ਹਾਂ ਚੋਂ 1 ਜਲੰਧਰ ਦਾ ਵੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 195 ਮਾਮਲੇ ਨੈਗੇਟਿਵ ਆਏ ਨੇ ਜਦੋਂ ਕਿ 36 ਲੋਕਾਂ ਦੇ ਸੈਂਪਲਾਂ ਦੀ ਹਾਲੇ ਰਿਪੋਰਟ ਆਉਣੀ ਬਾਕੀ ਹੈ।