ਰਾਜਪੁਰਾ ਦੀ 62 ਸਾਲਾ ਔਰਤ ਦੀ ਕੋਰੋਨਾ ਦੀ ਰਿਪੋਰਟ ਆਉਣ 'ਤੇ ਹੋਈ ਮੌਤ - ਰਾਜਪੁਰਾ
ਪਟਿਆਲਾ: ਬੀਤੇ ਦਿਨੀ ਜ਼ਿਲ੍ਹੇ ਵਿਚੋਂ ਕੋਵਿਡ -19 ਦੀ ਜਾਂਚ ਲਈ ਲਏ ਗਏ 45 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਰਾਜਪੁਰਾ ਦੀ 62 ਸਾਲਾਂ ਔਰਤ ਜੋ ਕਿ ਸ਼ੁਗਰ, ਹਾਈਪਰਟੈਂਸ਼ਨ, ਛਾਤੀ ਦੇ ਰੋਗ ਅਤੇ ਹੋਰ ਗੰਭੀਰ ਬਿਮਾਰੀਆਂ ਨਾਲ ਗ੍ਰਸਤ ਹੋਣ ਕਾਰਨ ਤਕਰੀਬਨ 12 ਦਿਨ ਪਹਿਲੇ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਹੋਈ ਸੀ ਅਤੇ ਉਸ ਦੀ ਕੋਵਿਡ -19 ਰਿਪੋਰਟ ਵੀ ਪੌਜ਼ੀਟਿਵ ਆਈ ਸੀ ਜਿਸ ਦੀ ਸੋਮਵਾਰ ਦੁਪਹਿਰ ਨੂੰ ਮੌਤ ਹੋ ਗਈ।