ਲੁਧਿਆਣਾ ਦੇ ਦੋਰਾਹਾ 'ਚ ਕੋਰੋਨਾ ਪੌਜ਼ੀਟਿਵ ਮਾਮਲਾ ਆਇਆ ਸਾਹਮਣੇ - doraha COVID-19 case
ਸਿਹਤ ਵਿਭਾਗ ਵੱਲੋਂ ਪਹਿਲਾਂ ਇੱਕ ਵਿਅਕਤੀ ਨੂੰ ਕੋਵਿਡ-19 ਵਿੱਚ ਨੈਗਟਿਵ ਅਤੇ ਫਿਰ ਪੌਜ਼ੀਟਿਵ ਦੱਸ ਕੇ ਪਰਿਵਾਰ ਸਮੇਤ ਹਸਪਤਾਲ ਪਹੁੰਚਾਇਆ। ਦੋਰਾਹਾ ਨੇੜਲੇ ਪਿੰਡ ਰਾਜਗੜ ਦਾ ਇੱਕ 24 ਸਾਲਾ ਨੌਜਵਾਨ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ, ਜੋ ਕਿ ਤਬਲੀਗੀ ਜਮਾਤ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਪੀੜਤ ਦੀ ਪਛਾਣ ਲਿਆਕਤ ਅਲੀ ਵਜੋਂ ਹੋਈ। ਵਿਅਕਤੀ ਵੱਲੋਂ ਵੀਡੀਓ ਬਣਾ ਕੇ ਸਾਰੀ ਗਲ ਦੱਸੀ ਗਈ।