ਗ਼ਰੀਬਾਂ ਨੂੰ ਰਾਸ਼ਨ ਦੀ ਦਰਕਾਰ, ਪ੍ਰਸ਼ਾਸਨ ਨਹੀਂ ਸੁਣਦਾ ਪੁਕਾਰ... - ਕੋਵਿਡ-19
ਅੰਮ੍ਰਿਤਸਰ ਦੇ ਵਾਰਡ ਨੰਬਰ 73 ਕੋਟ ਖਾਲਸਾ ਇਲਾਕੇ ਵਿੱਚ ਪ੍ਰਸ਼ਾਸਨ ਵੱਲੋਂ ਖਾਣਾ ਨਾ ਮੁਹੱਈਆ ਕਰਵਾਉਣ 'ਤੇ ਇਲਾਕੇ ਦੇ ਵਸਨੀਕ ਪ੍ਰਸ਼ਾਦਾ ਲੈਣ ਲਈ ਦਰਬਾਰ ਸਾਹਿਬ ਪੁੱਜੇ। ਇਨ੍ਹਾਂ ਵਿੱਚੋਂ ਸੂਰਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਨੰਬਰ 73 ਵਿੱਚ ਕਰਫ਼ਿਊ ਦੇ ਸ਼ੁਰੂ ਹੋਣ ਤੋਂ ਲੈ ਕੇ ਅੱਜ ਤੱਕ ਕੋਈ ਰਾਸ਼ਨ ਦੇ ਨਹੀਂ ਆਇਆ। ਰਾਸ਼ਨ ਲਈ ਉਨ੍ਹਾਂ ਨੇ ਆਪਣੇ ਹਲਕੇ ਦੇ ਐਮਐਲਏ ਰਾਜ ਕੁਮਾਰ ਵੇਰਕਾ ਅਤੇ ਐਮਸੀ ਪਲਵਿੰਦਰ ਕੌਰ ਨੂੰ ਅਨੇਕਾਂ ਵਾਰ ਬੇਨਤੀ ਕੀਤੀ ਪਰ ਉਨ੍ਹਾਂ ਨੇ ਕੋਈ ਮਦਦ ਨਹੀਂ ਕੀਤੀ।