ਕੋਵਿਡ-19: ਤਿੰਨ ਦਿਨਾਂ 'ਚ ਲੁਧਿਆਣਾ ਤੋਂ ਕੋਈ ਪੌਜ਼ੀਟਿਵ ਮਾਮਲਾ ਨਹੀਂ ਆਇਆ ਸਾਹਮਣੇ - ਲੁਧਿਆਣਾ ਕੋਵਿਡ-19 ਮਾਮਲੇ
ਲੁਧਿਆਣਾ: ਬੀਤੇ ਤਿੰਨ ਦਿਨਾਂ ਵਿੱਚ ਲੁਧਿਆਣਾ ਤੋਂ ਕੋਈ ਪੌਜ਼ੀਟਿਵ ਕੋਰੋਨਾ ਵਾਇਰਸ ਦਾ ਕੇਸ ਨਹੀਂ ਆਇਆ। ਲੁਧਿਆਣਾ 'ਚ ਹੁਣ ਤੱਕ 708 ਸੈਂਪਲਾਂ ਵਿੱਚੋਂ 548 ਮਾਮਲੇ ਨੈਗੇਟਿਵ ਪਾਏ ਗਏ ਹਨ ਅਤੇ 131 ਸੈਂਪਲਾਂ ਦੇ ਨਤੀਜੇ ਆਉਣੇ ਬਾਕੀ ਹਨ। ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲੁਧਿਆਣਾ ਦੇ ਅਮਰਪੁਰਾ ਅਤੇ ਜਗਰਾਉਂ ਦਾ ਪਿੰਡ ਚੌਕੀਮਾਨ ਹੋਟਸਪੋਟ ਡਿਕਲੇਅਰ ਕੀਤੇ ਹੋਏ ਹਨ, ਜਿਨ੍ਹਾਂ 'ਚ ਅੱਜ ਸੈਂਕੜੇ ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ ਹੈ ਜਿਨ੍ਹਾਂ ਚੋਂ ਸਿਰਫ਼ ਇੱਕ ਅਮਰਪੁਰਾ ਇਲਾਕੇ ਚ ਹੀ ਸ਼ੱਕੀ ਪਾਇਆ ਗਿਆ ਹੈ।