ਕੋਵਿਡ ਦੇ ਖ਼ਾਤਮੇ ਲਈ ਯੂਥ ਡਵੈਲਪਮੈਂਟ ਬੋਰਡ ਰਾਹੀ ਜਾਗਰੂਕਤਾ ਮੁਹਿੰਮ ਦਾ ਅਗਾਜ਼ - ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ
ਅੰਮ੍ਰਿਤਸਰ: ਕੋਵਿਡ 19 ਮਹਾਂਮਾਰੀ ਦੇ ਖ਼ਾਤਮੇ ਲਈ ਪੰਜਾਬ ਭਰ ਵਿੱਚ 14 ਸਤੰਬਰ ਤੋਂ 20 ਸਤੰਬਰ ਤੱਕ ਕੋਰੋਨਾ ਮਹਾਂਮਾਰੀ ਦੇ ਕਹਿਰ ਤੋਂ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਸੰਬਧੀ ਯੂਥ ਡਵੈਲਪਮੈਂਟ ਬੋਰਡ ਰਾਹੀ ਜਾਗਰੂਕਤਾ ਮੁਹਿੰਮ ਦਾ ਅਗਾਜ਼ ਕੀਤਾ ਜਾ ਰਿਹਾ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦਸਿਆ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਹੀ ਚਲਾਏ ਗਏ ਮਿਸ਼ਨ ਫਤਿਹ ਦੇ ਮਿਸ਼ਨ ਨੂੰ ਫਤਿਹ ਕਰਨ ਲਈ ਵੱਖ-ਵੱਖ ਯੂਥ ਕਲਬਾ ਅਤੇ ਯੂਥ ਡਵੈਲਪਮੈਂਟ ਬੋਰਡ ਦੀ ਮਦਦ ਨਾਲ-ਨਾਲ ਜਲਦ ਹੀ ਅਸੀ ਕੋਰੋਨਾ ਵਰਗੀ ਮਾਰੂ ਬਿਮਾਰੀ ਤੋਂ ਛੁਟਕਾਰਾ ਪਾ ਲਵਾਂਗੇ।