ਕੋਵਿਡ-19 : ਗੁਰੂਘਰ ਦੇ ਸਪੀਕਰ 'ਚ ਹਰ-ਰੋਜ਼ ਸਾਵਧਾਨੀ ਵਾਸਤੇ ਕੀਤੀ ਜਾਂਦੀ ਹੈ ਘੋਸ਼ਣਾ - ਗੁਰੂਘਰ ਦੇ ਸਪੀਕਰ 'ਚ ਹਰ-ਰੋਜ਼ ਸਾਵਧਾਨੀ ਵਾਸਤੇ ਕੀਤੀ ਜਾਂਦੀ ਹੈ ਘੋਸ਼ਣਾ
ਕੋਰੋਨਾ ਵਾਇਰਸ ਕਾਫੀ ਦੇਸ਼ਾਂ ਵਿੱਚ ਆਪਣੇ ਪੈਰ ਪਸਾਰ ਚੁੱਕਿਆ ਹੈ ਅਤੇ ਇਸ ਤੋਂ ਬਚਣ ਦੇ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਕੋਰੋਨਾ ਵਾਇਰਸ ਤੋਂ ਬਚਾਅ ਲਈ ਗੁਰਦਾਸਪੁਰ ਦੇ ਪਿੰਡ ਹੇਮਰਾਜਪੁਰ ਵਿੱਚ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖਰਾ ਉਪਰਾਲਾ ਕੀਤਾ ਜਾ ਰਿਹਾ ਹੈ।