ਕੋਵਿਡ-19: ਫ਼ਤਿਹਗੜ੍ਹ ਸਾਹਿਬ 'ਚ ਨਿਜ਼ਾਮੂਦੀਨ ਮਰਕਜ਼ ਤੋਂ ਵਾਪਸ ਪਰਤੇ 9 ਲੋਕ, ਸਿਹਤ ਵਿਭਾਗ ਨੇ ਕੀਤਾ ਕੁਆਰੰਟੀਨ - 9 ਲੋਕ ਆਏ ਸਾਹਮਣੇ
ਫ਼ਤਿਹਗੜ੍ਹ ਸਾਹਿਬ ਵਿਖੇ ਨਿਜ਼ਾਮੂਦੀਨ ਮਰਕਜ਼ 'ਚ ਭਾਗ ਲੈਣ ਵਾਲੇ ਹੋਰ ਨੌਂ ਲੋਕ ਸਾਹਮਣੇ ਆਏ ਹਨ। ਇਸ ਦੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਐਨਕੇ ਅਗਰਵਾਲ ਨੇ ਦੱਸਿਆ ਕਿ ਇਨ੍ਹਾਂ 9 ਲੋਕਾਂ ਦੀ ਜਾਂਚ ਕੀਤੀ ਗਈ ਹੈ ਪਰ ਇਨ੍ਹਾਂ 'ਚ ਕੋਈ ਵੀ ਕੋਰੋਨਾ ਪੀੜਤ ਨਹੀਂ ਹੈ।